ਲਾਇਵ ਸ਼ੋਅ ਲਈ ਨਿਊਜ਼ੀਲੈਂਡ ਪਹੁੰਚੇ ਤਰਸੇਮ ਜੱਸੜ

ਔਕਲੈਂਡ -: ਪੰਜਾਬ ਦੇ ਮਸ਼ਹੂਰ ਅਤੇ ਉੱਘੇ ਕਲਾਕਾਰ ਤਰਸੇਮ ਜੱਸੜ ਜੀ ਆਪਣੇ ਪਹਿਲੇ ਨਿਊਜ਼ੀਲੈਂਡ ਦੌਰੇ ਤੇ 23 ਜੁਲਾਈ 2023 ‘ਪਿੰਡ ਤੋਂ ਔਕਲੈਂਡ ‘ ਲਈ ਏਅਰਪੋਰਟ ‘ਤੇ ਪਹੁੰਚ ਚੁੱਕੇ ਹਨ। ਤਰਸੇਮ ਜੱਸੜ ਜੀ ਦੇ ਸਵਾਗਤ ਲਈ ਮਹਿਕ ਏ ਵਤਨ ਆਨ-ਲਾਇਨ ਨਿਊਜ਼ ਪੋਰਟਲ ਦੇ ਸੰਪਾਦਕ ਹਰਦੇਵ ਬਰਾੜ ਜੀ, ਰਮਨ ਅਗਨੀਹੋਤਰੀ ਜੀ,ਪ੍ਰੋਗਰਾਮ ਦੇ ਹੋਸਟ ਹਰਮੀਕ ਸਿੰਘ ,ਕੇ.ਗਿੱਲ, ਹਰਸਿਮਰਨ ਜਨੇਜ਼ਾ,ਗਗਨ ਚੱਢਾ, ਜੱਸੀ ਸਿੰਘ,ਐਂਨ.ਜੈੱਡ ਇੰਡੀਅਨ ਸਪੋਰਸ ਕਲਚਰ ਕਲੱਬ ਵੱਲੋਂ ਮਨਪ੍ਰੀਤ ਸਿੱਧੂ, ਸਾਰੀ ਮੀਡੀਆ ਟੀਮ ਵੱਜੋਂ ਡੈਲੀ ਖਬਰ, ਸਾਡੇ ਵਾਲਾ ਰੇਡੀਓ, ਐੱਚ.ਯੂ.ਐੱਮ.ਐੱਮ, ਰੇਡੀਓ ਸਪਾਈਸ, ਦਾ ਇੰਡੀਅਨ ਵੀਕਏਡਰ, ਦੀ ਟੀਮ ਦੇ ਮੈਂਬਰ ਆਏ ਅਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।। ਹਰਦੇਵ ਬਰਾੜ ਜੀ ਨਾਲ ਗੱਲ ਕਰਦਿਆਂ ਰਮਨ ਅਗਨੀਹੋਤਰੀ ਜੀ ਨੇ ਦੱਸਿਆ ਕਿ ਲਾਇਵ ਸ਼ੋਅ ਦੀ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਿਆ ਹਨ। ਇਸ ਲਾਇਵ ਸ਼ੋਅ ਨੂੰ ਲੈ ਕੇ ਪੂਰੀ ਟੀਮ ਉਤਸ਼ਾਹਿਤ ਹੈ।

Add a Comment

Your email address will not be published. Required fields are marked *