ਅਮਰੀਕਾ, ਆਸਟ੍ਰੇਲੀਆ ਅਤੇ ਦੁਨੀਆ ਦੇ ਕਈ ਦੇਸ਼ਾਂ ‘ਚ ਦਿਸਿਆ ‘ਚੰਨ ਗ੍ਰਹਿਣ’ ਦਾ ਖੂਬਸੂਰਤ ਨਜ਼ਾਰਾ

ਵਾਸ਼ਿੰਗਟਨ -: ਅੱਜ ਦੁਨੀਆ ‘ਚ ਇਸ ਸਾਲ ਦਾ ਆਖਰੀ ਚੰਨ ਗ੍ਰਹਿਣ ਨਜ਼ਰ ਆ ਰਿਹਾ ਹੈ। ਭਾਰਤ ‘ਚ ਇਹ ਗ੍ਰਹਿਣ ਦੁਪਹਿਰ 2:39 ‘ਤੇ ਸ਼ੁਰੂ ਹੋਇਆ। ਅਮਰੀਕਾ ਵਿਚ ਇਹ ਗ੍ਰਹਿਣ ਸਥਾਨਕ ਸਮੇਂ ਅਨੁਸਾਰ ਤੜਕੇ 3:02 ਵਜੇ ਤੋਂ ਸ਼ੁਰੂ ਹੋਇਆ। ਇਹ ਚੰਨ ਗ੍ਰਹਿਣ ਅਸ਼ੰਕ ਹੈ ਪਰ ਫਿਰ ਵੀ ਇਸ ਨੂੰ ਲੈ ਕੇ ਉਤਸ਼ਾਹ ਬਰਕਰਾਰ ਹੈ। ਇਸ ਤੋਂ ਬਾਅਦ ਸਾਲ 2025 ‘ਚ ਚੰਨ ਗ੍ਰਹਿਣ ਨਜ਼ਰ ਆਵੇਗਾ। ਇਸ ਚੰਨ ਗ੍ਰਹਿਣ ਨੂੰ ‘ਬਲੱਡ ਮੂਨ’ ਵੀ ਕਿਹਾ ਜਾ ਰਿਹਾ ਹੈ। ਗ੍ਰਹਿਣ ਉੱਤਰੀ ਅਮਰੀਕਾ ਤੋਂ ਲੈ ਕੇ ਪ੍ਰਸ਼ਾਂਤ, ਆਸਟ੍ਰੇਲੀਆ ਅਤੇ ਏਸ਼ੀਆ ਤੱਕ ਦਿਖਾਈ ਦੇਵੇਗਾ।

ਕਿਉਂ ਹੁੰਦਾ ਹੈ ਚੰਨ ਗ੍ਰਹਿਣ

ਚੰਨ ਗ੍ਰਹਿਣ ਦੌਰਾਨ ਚੰਦਰਮਾ ਧਰਤੀ ਦੇ ਪਰਛਾਵੇਂ ਵਿੱਚੋਂ ਦੀ ਲੰਘਦਾ ਹੈ। ਜਦੋਂ ਕਿ ਸੂਰਜ ਪਿੱਛੇ ਹੋ ਜਾਂਦਾ ਹੈ। ਇਹ ਚੰਨ ਗ੍ਰਹਿਣ ਦੱਖਣੀ ਅਮਰੀਕਾ, ਉੱਤਰੀ ਅਮਰੀਕਾ, ਆਸਟ੍ਰੇਲੀਆ, ਏਸ਼ੀਆ, ਉੱਤਰੀ ਅਟਲਾਂਟਿਕ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਖੇਤਰਾਂ ਵਿੱਚ ਵੀ ਦਿਖਾਈ ਦੇਵੇਗਾ। ਨਾਸਾ ਨੇ ਲਿਖਿਆ ਹੈ ਕਿ ਗ੍ਰਹਿਣ ਦੌਰਾਨ ਚੰਨ ਹਲਕਾ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਇਸ ਤੋਂ ਬਾਅਦ ਵੀ ਇਹ ਬਹੁਤ ਆਕਰਸ਼ਕ ਦਿਖਾਈ ਦਿੰਦਾ ਹੈ। ਗ੍ਰਹਿਣ ਸ਼ਾਮ 4:09 ਵਜੇ ਆਪਣੇ ਸਿਖਰ ‘ਤੇ ਸੀ ਅਤੇ ਲਗਭਗ ਇਕ ਘੰਟੇ ਤੱਕ ਇੰਝ ਹੀ ਰਹੇਗਾ। ਇਹ ਉਹ ਸਮਾਂ ਹੈ ਜਦੋਂ ਚੰਨ ਧਰਤੀ ਦੇ ਪਰਛਾਵੇਂ ਵਿੱਚੋਂ ਲੰਘਦਾ ਹੈ।

ਇਹ ਵੀ ਕਿਹਾ ਜਾ ਸਕਦਾ ਹੈ ਕਿ ਚੰਨ ਦਾ ਹਨੇਰਾ ਹਿੱਸਾ ਧਰਤੀ ਦੇ ਪਰਛਾਵੇਂ ਵਿੱਚ ਛੁਪਿਆ ਹੋਇਆ ਹੈ। ਨਾਸਾ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਦੇ ਅੰਸ਼ਕ ਗ੍ਰਹਿਣ ਨਹੀਂ ਦੇਖਿਆ ਹੈ, ਤਾਂ ਤੁਸੀਂ ਇਸ ਨੂੰ ਨੰਗੀ ਅੱਖ ਨਾਲ ਦੇਖ ਸਕਦੇ ਹੋ। ਜਿਵੇਂ ਹੀ ਚੰਨ ਧਰਤੀ ਦੇ ਪਰਛਾਵੇਂ ਵਿੱਚੋਂ ਲੰਘਦਾ ਹੈ, ਅਜਿਹਾ ਲਗਦਾ ਹੈ ਜਿਵੇਂ ਕਿਸੇ ਨੇ ਇਸ ਨੂੰ ਡਿਸਕ ਤੋਂ ਕੱਟ ਕੇ ਇੱਕ ਪਾਸੇ ਰੱਖ ਦਿੱਤਾ ਹੈ। ਇਸ ਦੌਰਾਨ ਚੰਦ ਤਾਂਬੇ ਵਾਂਗ ਲਾਲ ਹੋ ਜਾਵੇਗਾ।ਇਸ ਨੂੰ ਦੇਖਣ ਲਈ ਤੁਸੀਂ ਟੈਲੀਸਕੋਪ ਦੀ ਵਰਤੋਂ ਵੀ ਕਰ ਸਕਦੇ ਹੋ। ਜੋ ਲੋਕ ਇਸ ਚੰਨ ਗ੍ਰਹਿਣ ਨੂੰ ਨਹੀਂ ਦੇਖ ਪਾਏ, ਉਹ ਇਸ ਨੂੰ ਮਾਰਚ 2025 ਨੂੰ ਦੇਖ ਸਕਦੇ ਹਨ। ਹਾਲਾਂਕਿ, 2023 ਅਤੇ 2024 ਵਿੱਚ ਵੀ ਅੰਸ਼ਕ ਗ੍ਰਹਿਣ ਦਿਖਾਈ ਦੇਵੇਗਾ।

ਚੰਨ ਕਿਉਂ ਦਿਖਾਈ ਦਿੰਦਾ ਹੈ ਕਾਲਾ

ਵਿਗਿਆਨੀਆਂ ਅਨੁਸਾਰ ਚੰਨ ਸੂਰਜ ਤੋਂ ਆਪਣੀ ਰੌਸ਼ਨੀ ਪ੍ਰਾਪਤ ਕਰਦਾ ਹੈ। ਪਰ ਕਈ ਵਾਰ ਸੂਰਜ ਦੁਆਲੇ ਘੁੰਮਦੇ ਹੋਏ, ਧਰਤੀ ਚੰਨ ਅਤੇ ਸੂਰਜ ਦੇ ਵਿਚਕਾਰ ਆ ਜਾਂਦੀ ਹੈ। ਇਸ ਸਮੇਂ ਚੰਨ ਧਰਤੀ ਦੇ ਪਰਛਾਵੇਂ ਵਿੱਚ ਛੁਪ ਜਾਂਦਾ ਹੈ। ਪੂਰਨਮਾਸ਼ੀ ਦੌਰਾਨ, ਜਦੋਂ ਧਰਤੀ ਸੂਰਜ ਅਤੇ ਚੰਨ ਦੇ ਵਿਚਕਾਰ ਆਉਂਦੀ ਹੈ, ਤਾਂ ਇਸ ਦਾ ਪਰਛਾਵਾਂ ਚੰਦਰਮਾ ‘ਤੇ ਪੈਂਦਾ ਹੈ। ਇਸ ਸਮੇਂ ਚੰਨ ਦਾ ਉਹ ਹਿੱਸਾ ਹਨੇਰੇ ਵਿਚ ਹੋ ਜਾਂਦਾ ਹੈ। ਜਦੋਂ ਧਰਤੀ ਤੋਂ ਇਸ ਨੂੰ ਦੇਖਿਆ ਜਾਵੇ ਤਾਂ ਇਹ ਕਾਲਾ ਦਿਖਾਈ ਦਿੰਦਾ ਹੈ। ਇਸ ਮੌਕੇ ਨੂੰ ਚੰਨ ਗ੍ਰਹਿਣ ਕਿਹਾ ਜਾਂਦਾ ਹੈ। ਇਸ ਦੌਰਾਨ ਚੰਨ ਦਾ ਉਹੀ ਹਿੱਸਾ ਕਾਲਾ ਦਿਖਾਈ ਦਿੰਦਾ ਹੈ।

Add a Comment

Your email address will not be published. Required fields are marked *