ਫਰਵਰੀ ਵਿੱਚ ਆਕਲੈਂਡ ਟ੍ਰਾਂਸਪੋਰਟ ਨੇ ਕਿਰਾਏ ਵਧਾਉਣ ਦਾ ਲਿਆ ਫੈਸਲਾ

ਆਕਲੈਂਡ – ਜਲਦ ਹੀ ਆਕਲੈਂਡ ਵਾਸੀਆਂ ਨੂੰ ਆਕਲੈਂਡ ਟ੍ਰਾਂਸਪੋਰਟ ਦੀਆਂ ਸੇਵਾਵਾਂ ਲਈ ਵਧੇਰੇ ਕੀਮਤ ਅਦਾ ਕਰਨੀ ਪਏਗੀ, ਅਜਿਹਾ ਇਸ ਲਈ ਕਿਉਂਕਿ ਆਕਲੈਂਡ ਟ੍ਰਾਂਸਪੋਰਟ ਨੇ ਆਉਂਦੀ 4 ਫਰਵਰੀ ਤੋਂ ਕਿਰਾਇਆਂ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਇਹ ਵਾਧਾ 6.4% ਦੀ ਦਰ ਨਾਲ ਹੋਏਗਾ। ਲੰਬੀ ਯਾਤਰਾ ਲਈ ਵਾਧਾ ਸਿਰਫ 1% ਤੋਂ 4% ਦਾ ਹੀ ਹੋਏਗਾ। ਇਨ੍ਹਾਂ ਕਿਰਾਇਆਂ ਵਿੱਚ ਵਾਧੇ ਦਾ ਕਾਰਨ ਆਕਲੈਂਡ ਟ੍ਰਾਂਸਪੋਰਟ ਨੇ ਆਪਣੇ ਵਧੇ ਖਰਚਿਆਂ ਨੂੰ ਦੱਸਿਆ ਹੈ। ਆਕਲੈਂਡ ਟ੍ਰਾਂਸਪੋਰਟ ਦਾ ਦਾਅਵਾ ਹੈ ਕਿ ਸਮੇਂ ਦੇ ਨਾਲ ਆਪਰੇਟਿੰਗ ਕੋਸਟ ਵੀ ਵਧੀਆਂ ਹਨ ਅਤੇ ਇਸੇ ਲਈ ਪਬਲਿਕ ਨੈਟਵਰਕ ਨੂੰ ਚਲਦਾ ਰੱਖਣ ਲਈ ਇਹ ਫੈਸਲਾ ਜਰੂਰੀ ਸੀ।

Add a Comment

Your email address will not be published. Required fields are marked *