ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ‘ਚ ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ, ਦ੍ਰਾਵਿੜ ਨੇ ਦਿੱਤੇ ਸੰਕੇਤ

ਭਾਰਤੀ ਟੀਮ ਦੇ ਬੱਲੇਬਾਜ਼ ਦਿਨੇਸ਼ ਕਾਰਤਿਕ ਟੀ20 ਵਿਸ਼ਵ ਕੱਪ ‘ਚ ਆਪਣੀ ਫਿਨੀਸ਼ਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾ ਨਹੀਂ ਕਰ ਕਰ ਸਕੇ ਹਨ ਜਿਸ ਕਾਰਨ ਹੁਣ ਭਾਰਤ ਦੀ ਸੈਮੀਫਾਈਨਲ ਲਈ ਚਿੰਤਾ ਕੁਝ ਵੱਧ ਗਈ ਹੈ ਜਦਕਿ ਫਾਰਮ ‘ਚ ਨਾ ਰਹਿਣ ਦੇ ਚਲਦੇ ਕਾਰਤਿਕ ਦੀ ਜਗ੍ਹਾ ਆਖ਼ਰੀ ਮੁਕਾਬਲੇ ‘ਚ ਜ਼ਿੰਬਾਬਵੇ ਦੇ ਖ਼ਿਲਾਫ ਰਿਸ਼ਭ ਪੰਤ ਨੂੰ ਮੌਕਾ ਮਿਲਿਆ ਪਰ ਪੰਤ ਦਾ ਵੀ ਜ਼ਿੰਬਾਬਵੇ ਦੇ ਖ਼ਿਲਾਫ਼ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਪਰ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਲਈ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ ਤੇ ਉਨ੍ਹਾਂ ਨੇ ਸੰਕੇਤ ਦਿੱਤੇ ਕਿ ਇੰਗਲੈਂਡ ਦੇ ਖ਼ਿਲਾਫ਼ ਵੀਰਵਾਰ ਨੂੰ ਹੋਣ ਵਾਲੇ ਟੀ20 ਵਿਸ਼ਵ ਕੱਪ ਸੈਮੀਫਾਈਨਲ ‘ਚ ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਮੌਕਾ ਮਿਲ ਸਕਦਾ ਹੈ। 

ਜ਼ਿਕਰਯੋਗ ਹੈ ਕਿ ਦਿਨੇਸ਼ ਕਾਰਤਿਕ ਆਸਟ੍ਰੇਲੀਆ ਦੀਆਂ ਗੇਂਦਬਾਜ਼ਾਂ ਦੇ ਅਨੁਕੂਲ ਪਿੱਚਾਂ ‘ਤੇ ਨਹੀਂ ਚੱਲ ਸਕੇ, ਜਿਸ ਕਾਰਨ ਰਿਸ਼ਭ ਪੰਤ ਨੂੰ ਮੌਕਾ ਦਿੱਤਾ ਗਿਆ। ਦ੍ਰਾਵਿੜ ਨੇ ਕਾਫੀ ਸੰਕੇਤ ਦਿੱਤੇ ਕਿ ਪੰਤ ਨੂੰ ਮੈਦਾਨ ਵਿਚ ਉਤਾਰਨ ਦਾ ਫੈਸਲਾ ਖਾਸ ਕਾਰਨਾਂ ਕਰਕੇ ਨਹੀਂ ਲਿਆ ਜਾਵੇਗਾ, ਕਿਉਂਕਿ ਉਹ ਸ਼ਾਇਦ ਇਸ ਨੂੰ ਸੈਮੀਫਾਈਨਲ ਵਿਚ ਸਪਿਨਰ ਆਦਿਲ ਰਾਸ਼ਿਦ ਨਾਲ ‘ਮੈਚ-ਅੱਪ’ ਵਜੋਂ ਦੇਖਦਾ ਹੈ।

ਦ੍ਰਾਵਿੜ ਨੇ ਕਿਹਾ, ‘ਕਈ ਵਾਰ ਅਜਿਹਾ ਮੈਚ-ਅੱਪ ਨੂੰ ਧਿਆਨ ‘ਚ ਰੱਖ ਕੇ ਕੀਤਾ ਜਾਂਦਾ ਹੈ। ਸਾਨੂੰ ਇਹ ਦੇਖਣਾ ਹੋਵੇਗਾ ਕਿ ਕਿਸੇ ਖਾਸ ਗੇਂਦਬਾਜ਼ ਦੇ ਖਿਲਾਫ਼ ਸਾਨੂੰ ਕਿਸ ਤਰ੍ਹਾਂ ਦੀ ਪ੍ਰਤਿਭਾ ਦੀ ਲੋੜ ਹੋਵੇਗੀ। ਇਸ ਲਈ ਅਜਿਹੇ ਫੈਸਲਿਆਂ ‘ਚ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ।” ਦ੍ਰਾਵਿੜ ਨੇ ਦੁਹਰਾਇਆ ਕਿ ਟੀਮ ਪ੍ਰਬੰਧਨ ਨੇ ਪੰਤ ‘ਤੇ ਕਦੇ ਵਿਸ਼ਵਾਸ ਨਹੀਂ ਗੁਆਇਆ।

ਦ੍ਰਾਵਿੜ ਨੇ ਕਿਹਾ, ‘ਅਜਿਹਾ ਨਹੀਂ ਹੈ ਕਿ ਅਸੀਂ ਕਦੇ ਪੰਤ ‘ਤੇ ਵਿਸ਼ਵਾਸ ਗੁਆ ਦਿੱਤਾ ਹੈ। ਸਾਨੂੰ ਟੀਮ ਦੇ ਸਾਰੇ 15 ਖਿਡਾਰੀਆਂ ‘ਤੇ ਪੂਰਾ ਭਰੋਸਾ ਹੈ, ਪਰ ਸਿਰਫ 11 ਖਿਡਾਰੀ ਹੀ ਖੇਡ ਸਕਦੇ ਹਨ ਅਤੇ ਇਹ ਸੰਯੋਜਨ ‘ਤੇ ਨਿਰਭਰ ਕਰਦਾ ਹੈ। ਜੇ ਉਹ ਇੱਥੇ ਹੈ ਅਤੇ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਹੈ, ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਉਸ ‘ਤੇ ਬਹੁਤ ਭਰੋਸਾ ਹੈ। ਇਸ ਦਾ ਮਤਲਬ ਹੈ ਕਿ ਉਹ ਕਿਸੇ ਵੀ ਸਮੇਂ ਪਲੇਇੰਗ 11 ‘ਚ ਸ਼ਾਮਲ ਹੋ ਸਕਦਾ ਹੈ। ਦ੍ਰਾਵਿੜ ਨੇ ਕਿਹਾ, ‘ਤੁਸੀਂ ਇਕ ਮੈਚ ‘ਚ ਸਿਰਫ 11 ਖਿਡਾਰੀਆਂ ਨਾਲ ਖੇਡ ਸਕਦੇ ਹੋ। ਅਜਿਹੇ ‘ਚ ਕੁਝ ਖਿਡਾਰੀਆਂ ਨੂੰ ਬਾਹਰ ਰਹਿਣਾ ਪੈਂਦਾ ਹੈ। ਰਿਸ਼ਭ ਵੀ ਇਨ੍ਹਾਂ ‘ਚੋਂ ਇਕ ਹਨ। ਉਸ ਨੇ ਨੈੱਟ ‘ਤੇ ਕਾਫੀ ਬੱਲੇਬਾਜ਼ੀ ਕੀਤੀ ਹੈ ਤੇ ਉਸ ਨੇ ਵਿਕਟਕੀਪਿੰਗ ਦਾ ਕਾਫੀ ਅਭਿਆਸ ਵੀ ਕੀਤਾ ਹੈ ਤਾਂ ਜੋ ਉਹ ਤਿਆਰ ਰਹੇ।

Add a Comment

Your email address will not be published. Required fields are marked *