ਸੂਨਕ ਨੇ ਸੀਓਪੀ27 ਬਾਰੇ ਫੈਸਲਾ ਬਦਲਿਆ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਮਿਸਰ ਵਿੱਚ ਅਗਲੇ ਹਫ਼ਤੇ ਹੋਣ ਵਾਲੇ ਜਲਵਾਯੂ ਸੰਮੇਲਨ ਸੀਓਪੀ27 ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਉਹ ਬ੍ਰਿਟੇਨ ਵਿਚ ਆਰਥਿਕ ਸੰਕਟ ਅਤੇ ਹੋਰ ਘਰੇਲੂ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਸ਼ਰਮ ਅਲ-ਸ਼ੇਖ ਵਿਚ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। 

ਜਲਵਾਯੂ ਕਾਰਕੁੰਨਾਂ ਅਤੇ ਆਪਣੀ ਸਰਕਾਰ ਦੇ ਅੰਦਰੋਂ ਆਲੋਚਨਾ ਤੋਂ ਬਾਅਦ ਸੁਨਕ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ। ਸਰਕਾਰ ਵਿੱਚ ਸੁਨਕ ਦੇ ਸਹਾਇਕ ਅਤੇ ਭਾਰਤੀ ਮੂਲ ਦੇ ਆਲੋਕ ਸ਼ਰਮਾ ਨੇ ਕਿਹਾ ਸੀ ਕਿ ਜਲਵਾਯੂ ਕਾਰਵਾਈ ਪ੍ਰਤੀ ਬ੍ਰਿਟਿਸ਼ ਵਚਨਬੱਧਤਾ ਨੂੰ ਦਰਸਾਉਣ ਲਈ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਮਹੱਤਵਪੂਰਨ ਹੈ। ਸੁਨਕ ਨੇ ਟਵੀਟ ਕਰਕੇ ਆਪਣਾ ਫ਼ੈਸਲਾ ਪਲਟਣ ਦੀ ਜਾਣਕਾਰੀ ਦਿੱਤੀ। ਸੁਨਕ ‘ਤੇ ਦਬਾਅ ਉਦੋਂ ਵਧ ਗਿਆ ਜਦੋਂ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੁਸ਼ਟੀ ਕੀਤੀ ਕਿ ਉਹ 6 ਤੋਂ 18 ਨਵੰਬਰ ਤੱਕ ਹੋਣ ਵਾਲੇ ਸੰਮੇਲਨ ‘ਚ ਸ਼ਾਮਲ ਹੋਣਗੇ। ਸੁਨਕ ਨੇ ਟਵੀਟ ਕੀਤਾ,”ਜਲਵਾਯੂ ਤਬਦੀਲੀ ‘ਤੇ ਕਾਰਵਾਈ ਕੀਤੇ ਬਿਨਾਂ ਕੋਈ ਲੰਬੀ ਮਿਆਦ ਦੀ ਖੁਸ਼ਹਾਲੀ ਸੰਭਵ ਨਹੀਂ ਹੈ। ਉਹਨਾਂ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਵਿੱਚ ਨਿਵੇਸ਼ ਕੀਤੇ ਬਿਨਾਂ ਕੋਈ ਊਰਜਾ ਸੁਰੱਖਿਆ ਸੰਭਵ ਨਹੀਂ ਹੈ। ਇਸ ਲਈ ਮੈਂ ਅਗਲੇ ਹਫ਼ਤੇ ਸੀਓਪੀ27 ਵਿੱਚ ਸ਼ਿਰਕਤ ਕਰਾਂਗਾ: ਇੱਕ ਸੁਰੱਖਿਅਤ ਅਤੇ ਟਿਕਾਊ ਭਵਿੱਖ ਬਣਾਉਣ ਦੀ ਗਲਾਸਗੋ ਦੀ ਵਿਰਾਸਤ ਨੂੰ ਪੂਰਾ ਕਰਨ ਲਈ। 

ਉਸਨੇ ਪਿਛਲੇ ਸਾਲ ਨਵੰਬਰ ਵਿੱਚ ਸਕਾਟਲੈਂਡ ਵਿੱਚ ਯੂਕੇ ਦੀ ਪ੍ਰਧਾਨਗੀ ਵਿੱਚ ਹੋਏ ਸੀਓਪੀ26 ਸੰਮੇਲਨ ਦੇ ਸੰਦਰਭ ਵਿੱਚ ਇਹ ਟਿੱਪਣੀ ਕੀਤੀ। ਵਿਰੋਧੀ ਧਿਰ ਲੇਬਰ ਪਾਰਟੀ ਨੇ ਆਪਣੇ ਫ਼ੈਸਲੇ ਨੂੰ ਪਲਟਣ ‘ਤੇ ਸੁਨਕ ‘ਤੇ ਨਿਸ਼ਾਨਾ ਵਿੰਨ੍ਹਿਆ। ਭਾਰਤ ਦੇ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ COP27 ਵਿੱਚ 18 ਮੈਂਬਰੀ ਵਫ਼ਦ ਦੀ ਅਗਵਾਈ ਕਰਨਗੇ।

Add a Comment

Your email address will not be published. Required fields are marked *