ਹਵਾਈ ਹਾਦਸੇ ਕਾਰਨ ਲਾਪਤਾ ਹੋਏ 4 ਬੱਚੇ 40 ਦਿਨ ਬਾਅਦ ਜੰਗਲ ’ਚ ਸੁਰੱਖਿਅਤ ਮਿਲੇ
June 11, 2023
![](http://mehakewattan.com/wp-content/uploads/2023/06/2023_6largeimg_1906629552.jpg)
ਕੋਲੰਬੀਆ ਵਿੱਚ 40 ਦਿਨ ਪਹਿਲਾਂ ਹੋਏ ਜਹਾਜ਼ ਹਾਦਸੇ ਕਾਰਨ ਬਾਅਦ ਲਾਪਤਾ ਹੋਏ ਚਾਰ ਬੱਚੇ ਐਮਾਜ਼ੋਨ ਦੇ ਜੰਗਲ ਵਿੱਚ ਸੁਰੱਖਿਅਤ ਮਿਲ ਗਏ ਹਨ। ਰਾਸ਼ਟਰਪਤੀ ਗੁਸਤਾਵੋ ਪੈਤਰੋ ਨੇ ਅੱਜ ਇਹ ਜਾਣਕਾਰੀ ਦਿੱਤੀ। ਕਿਊਬਾ ਤੋਂ ਬੋਗੋਟਾ ਪਰਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੈਤਰੋ ਨੇ ਕਿਹਾ ਕਿ ਲਾਪਤਾ ਬੱਚਿਆਂ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਖਤਮ ਹੋ ਗਈ ਹੈ। ਇਹ ਬੱਚੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਬੱਚਿਆਂ ਦੀ ਭਾਲ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਗਈ ਸੀ।