ਸਮਾਜ ਸੇਵੀ ਦੀਪਕ ਥਾਪਰ ਟੋਰਾਂਟੋ ਵਿਖੇ ਆਪਣੀਆਂ ਸੇਵਾਵਾਂ ਲਈ ਸਨਮਾਨਿਤ

ਟੋਰਾਂਟੋ : ਸਮਾਜ ਸੇਵੀ ਦੀਪਕ ਥਾਪਰ ਨੂੰ ਮਹਾਰਾਣੀ ਐਲਿਜ਼ਾਬੈਥ-II ਪਲੈਟੀਨਮ ਜੁਬਲੀ ਪਿੰਨ ਅਤੇ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਉਨ੍ਹਾਂ ਨੂੰ ਸਮਾਜ ਪ੍ਰਤੀ ਸੇਵਾ ਨੂੰ ਮੁੱਖ ਰੱਖਦਿਆਂ ਇਹ ਸਨਮਾਨ ਦਿੱਤਾ ਗਿਆ ਹੈ। ਦੀਪਕ ਥਾਪਰ ਨੂੰ ਇਹ ਸਨਮਾਨ ਬਰੈਂਮਪਟਨ ਵੈਸਟ ਤੋਂ ਐੱਮ. ਪੀ. ਪੀ. ਅਮਰਜੋਤ ਸੰਧੂ ਵਲੋਂ ਦਿੱਤਾ ਗਿਆ। ਦੀਪਕ ਥਾਪਰ ਨੇ ਕੋਰੋਨਾ ਕਾਲ ਦੇ ਸਮੇਂ ਮਨੁੱਖਤਾ ਦੀ ਬਹੁਤ ਸੇਵਾ ਕੀਤੀ ਅਤੇ ਪੀ. ਪੀ. ਈ. ਕਿੱਟਾਂ ਦਾਨ ਕੀਤੀਆਂ ਸਨ। ਜਦੋਂ ਕੋਵਿਡ ਸ਼ੁਰੂ ਹੋਇਆ ਤਾਂ ਗ੍ਰੇਟਰ ਟੋਰਾਂਟੋ ‘ਚ ਪੀ. ਪੀ. ਈ. ਕਿੱਟਾਂ ਦੀ ਘਾਟ ਸੀ, ਜੋ ਕਿ ਉਨ੍ਹਾਂ ਨੇ ਦਾਨ ਕੀਤੀਆਂ।

ਉਸ ਸਮੇਂ ਤੋਂ ਦੀਪਕ ਥਾਪਰ ਬੇਘਰੇ ਅਤੇ ਲੋੜਵੰਦ ਲੋਕਾਂ ਦੀ ਔਖੇ ਸਮੇਂ ‘ਚ ਮਦਦ ਕਰ ਰਹੇ ਹਨ। ਦੀਪਕ ਮੂਲ ਰੂਪ ‘ਚ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਮਿਊਨਿਟੀ ਕਲੀਨ ਅੱਪ, ਭੋਜਨ ਅਤੇ ਕੰਬਲ ਡਰਾਈਵ ਸ਼ੁਰੂ ਕੀਤੀ ਹੈ। ਉਹ ਸਮੇਂ-ਸਮੇਂ ‘ਤੇ ਲੋਕਾਂ ਨੂੰ ਇਕ-ਦੂਜੇ ਦੀ ਮਦਦ ਕਰਨ ਅਤੇ ਹੋਰ ਸਮਾਜਿਕ ਮੁੱਦਿਆਂ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।

Add a Comment

Your email address will not be published. Required fields are marked *