ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਹੋ ਸਕਦੀ ਹੈ ਗ੍ਰਿਫਤਾਰ

ਇਸਲਾਮਾਬਾਦ – ਜੇਲ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਕੁਝ ਸਬੂਤਾਂ ਦੀ ਜਾਂਚ ਕਰ ਰਿਹਾ ਹੈ, ਜਿਨ੍ਹਾਂ ਦੀ ਪੁਸ਼ਟੀ ਹੋਣ ’ਤੇ ​​ਬੁਸ਼ਰਾ ਬੀਬੀ ਗਵਾਹ ਤੋਂ ਮੁਲਜ਼ਮ ਬਣ ਜਾਵੇਗੀ ਅਤੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।

ਸਬੂਤ ਕੁਝ ਵਿੱਤੀ ਲੈਣ-ਦੇਣ ਨਾਲ ਸਬੰਧਤ ਹਨ, ਜੋ ਕਿ ਬੁਸ਼ਰਾ ਬੀਬੀ ਨੂੰ ਕਥਿਤ ਤੌਰ ’ਤੇ ਮਿਲੇ ਸੀ। ਫਰਾਹ ਸ਼ਹਿਜ਼ਾਦੀ ਦੇ ਬਾਰੇ ਮੀਡੀਆ ’ਚ ਲੀਕ ਹੋਈ ਤਾਜ਼ਾ ਰਿਪੋਰਟ ਅਤੇ ਅਤੇ ਪੀ. ਐੱਮ. ਐੱਲ.-ਐੱਨ. ਅਤੇ ਐੱਮ. ਕਿਊ. ਐੱਮ. ਫਾਲੋਅਪ ਪ੍ਰੈੱਸ ਕਾਨਫਰੰਸ ’ਚ ਵੀ ਇਮਰਾਨ ਖਾਨ ਲਈ ਕੁਝ ਹੋਰ ਸਮੱਸਿਆਵਾਂ ਦੀ ਖੜ੍ਹੀਆਂ ਹੋਣ ਦਾ ਪੂਰਵ-ਅਨੁਮਾਨ ਹੈ।

Add a Comment

Your email address will not be published. Required fields are marked *