ਕੈਨੇਡਾ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਵੀ ਚੁੱਕੇ ਭਾਰਤ ਸਰਕਾਰ ‘ਤੇ ਸਵਾਲ

ਆਕਲੈਂਡ- ਨਿਊਜ਼ੀਲੈਡ ਦੀ ਵਿਦੇਸ਼ ਮੰਤਰੀ ਨਨਾਇਆ ਮਹੁਤਾ ਨੇ ਵੀ ਸਿੱਖ ਕਾਰਕੁੰਨ ਤੇ ਕੈਨੇਡੀਅਨ ਸਿਟੀਜਨ ਹਰਦੀਪ ਸਿੰਘ ਨਿੱਝਰ ਦੇ ਸੰਬੰਧ ਵਿੱਚ ਬਿਆਨਬਾਜੀ ਕਰਦਿਆਂ ਕਿਹਾ ਹੈ ਕਿ ਜੇ ਇਹ ਕਾਰਾ ਭਾਰਤ ਸਰਕਾਰ ਦਾ ਹੈ ਤਾਂ ਇਹ ਸੱਚਮੁੱਚ ਹੀ ਚਿੰਤਾ ਦਾ ਵਿਸ਼ਾ ਹੈ। ਬੀਤੇ ਦਿਨੀਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸੁਰੱਖਿਆ ਐਜੰਸੀਆ ਦੇ ਹਵਾਲੇ ਨਾਲ ਇਹ ਬਿਆਨ ਕੀਤਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤ ਸਰਕਾਰ ਦਾ ਹੱਥ ਹੈ। ਜਿਸ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਪਵਨ ਰਾਏ ਨੂੰ ਕੈਨੇਡਾ ਛੱਡਣ ਦੇ ਆਦੇਸ਼ ਹੋਏ ਸਨ।
ਨਿਊਜ਼ੀਲੈਂਡ ਦੀ ਵਿਦੇਸ਼਼ ਮੰਤਰੀ ਨਨਾਇਆ ਮਹੁਤਾ ਨੇ ਦੱਸਿਆ ਹੈ ਕਿ ਜੇ ਇਹ ਦੋਸ਼ ਸੱਚੇ ਹਨ ਤਾਂ ਅੰਤਰ-ਰਾਸ਼ਟਰੀ ਭਾਈਚਾਰੇ ਵਿੱਚ ਨਿਯਮਾਂ ਦੀ ਇਹ ਵੱਡੀ ਉਲੰਘਣਾ ਹੈ ਤੇ ਕੈਨੇਡਾ ਦੀ ਪ੍ਰਭਸੱਤਾ ‘ਤੇ ਸਿੱਧਾ ਹਮਲਾ ਹੈ। ਨਨਾਇਆ ਮਹੁਤਾ ਇਸ ਵੇਲੇ ਅਮਰੀਕਾ ਦੌਰੇ ‘ਤੇ ਹਨ ਤੇ ਯੂਨਾਇਟੇਡ ਨੈਸ਼ਨਜ਼ ਜਨਰਲ ਅਸੈਂਬਲੀ ਵਿਖੇ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰ ਰਹੇ ਹਨ। ਭਾਰਤ ਸਰਕਾਰ ‘ਤੇ ਲੱਗੇ ਇਸ ਵੇਲੇ ਇਹ ਗੰਭੀਰ ਦੋਸ਼ ਨਿਊਜ਼ੀਲੈਂਡ ਨਾਲ ਭਾਰਤ ਦੇ ਕਾਰੋਬਾਰੀਰਿਸ਼ਤਿਆਂ ‘ਤੇ ਕਾਫੀ ਪ੍ਰਭਾਵ ਪਾ ਸਕਦੇ ਹਨ। ਕਿਉਕਿ ਬੀਤੇ ਕੁਝ ਸਮੇਂ ਤੋਂ ਨਿਊਜ਼ੀਲੈਂਡ ਵੀ ਭਾਰਤ ਨਾਲ ਕਾਰੋਬਾਰੀ ਨਜਦੀਕੀਆਂ ਵਧਾਉਣ ਦੀ ਕੋਸਿ਼ਸ ਵਿੱਚ ਸ

Add a Comment

Your email address will not be published. Required fields are marked *