ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਰਾਹ ‘ਚ ਵਾਪਰੀ ਅਣਹੋਣੀ

ਸਰਹਿੰਦ : ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਰਹਿੰਦ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 2 ਮਾਸੂਮ ਬੱਚਿਆਂ ਗੀਤਿਕਾ (ਢਾਈ ਸਾਲ) ਅਤੇ ਪਵਨਜੀਤ (ਸਾਢੇ 4 ਸਾਲ) ਦੀ ਮੌਤ ਹੋ ਗਈ, ਜਦੋਂ ਕਿ 8 ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜ਼ਖਮੀ ਹੋਏ ਲੋਕਾਂ ‘ਚੋਂ ਇਕ ਵਿਅਕਤੀ ਨੂੰ ਸੈਕਟਰ-32 ਚੰਡੀਗੜ੍ਹ ਅਤੇ 7 ਵਿਅਕਤੀਆਂ ਨੂੰ ਪੰਚਕੂਲਾ ਦੇ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ।

ਡੀ. ਐੱਸ. ਪੀ. ਫਤਿਹਗੜ੍ਹ ਸਾਹਿਬ ਸੁਖਬੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸੜਕ ‘ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਵਾਪਰਿਆ ਹੈ। ਰਾਹ ‘ਚ ਅਵਾਰਾ ਪਸ਼ੂਆਂ ਦੇ ਕਾਰਨ 2 ਗੱਡੀਆਂ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਮਾਰੇ ਗਏ ਮਾਸੂਮ ਬੱਚੇ ਅਤੇ ਜ਼ਖਮੀ ਹੋਏ ਲੋਕ ਯੂ. ਪੀ. ਦੇ ਸਹਾਰਨਪੁਰ ਦੇ ਦੱਸੇ ਜਾ ਰਹੇ ਹਨ। ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਲੋਕ ਮਾਤਾ ਵੈਸ਼ਨੋ ਦੇਵੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਮਗਰੋਂ ਵਾਪਸ ਸਹਾਰਨਪੁਰ ਪਰਤ ਰਿਹਾ ਸੀ।

Add a Comment

Your email address will not be published. Required fields are marked *