ਜਲੰਧਰ ਜ਼ਿਮਨੀ ਚੋਣ : ਸ਼ਰਾਬ ਦੇ ਸ਼ੌਕੀਨਾਂ ’ਚ ਫੈਲੀ ਨਿਰਾਸ਼ਾ, ਜਲੰਧਰ ਦੇ 22 ਠੇਕੇ ਸੀਲ

ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਸ਼ਹਿਰ ’ਚ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰ ਦਿੱਤਾ ਗਿਆ। ਇਸ ਕਾਰਵਾਈ ਕਾਰਨ ਸ਼ਰਾਬ ਦੇ ਸ਼ੌਕੀਨ ਇਧਰ-ਉਧਰ ਭਟਕਦੇ ਦੇਖੇ ਗਏ। ਪੰਜਾਬ ਪੁਲਸ ਨੇ ਸ਼ਹਿਰ ਦੇ ਤਕਰੀਬਨ 22 ਠੇਕਿਆਂ ਨੂੰ ਸੀਲ ਲਾ ਕੇ ਬੰਦ ਦਿੱਤਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਸ਼ਰਾਬ ਦੀ ਵਿਕਰੀ ਜਾਂ ਸਪਲਾਈ ਨਾ ਕੀਤੀ ਜਾ ਸਕੇ। ਦੱਸ ਦੇਈਏ ਕਿ ਜਲੰਧਰ ’ਚ ਅਗਲੇ ਦੋ ਦਿਨਾਂ ਤੱਕ ਸ਼ਰਾਬ ਨਹੀਂ ਮਿਲੇਗੀ ਕਿਉਂਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਕਾਰਨ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਸ ਦੇ ਚੱਲਦਿਆਂ ਸ਼ਹਿਰ ਦੇ ਸਾਰੇ ਠੇਕੇ ਬੰਦ ਕੀਤੇ ਗਏ ਹਨ। 8 ਮਈ ਨੂੰ ਸ਼ਾਮ 6 ਵਜੇ ਤੋਂ 10 ਮਈ ਨੂੰ ਸ਼ਾਮ 6 ਵਜੇ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ।

Add a Comment

Your email address will not be published. Required fields are marked *