‘ਇਸਤਰੀ 2’ ਨਾਲ ਵਾਪਸੀ ਕਰ ਰਹੀ ਹੈ ਸ਼ਰਧਾ ਕਪੂਰ, ਕਿਹਾ- ਮੈਂ ਆ ਰਹੀ ਹਾਂ
![](http://mehakewattan.com/wp-content/uploads/2022/10/2022_10image_17_31_570051710kiara12345678901234567-ll.jpg)
ਸ਼ਰਧਾ ਕਪੂਰ ਨੇ ਸਾਲ 2018 ’ਚ ਸੁਪਰਹਿੱਟ ਫ਼ਿਲਮ ‘ਇਸਤਰੀ 2’ ’ਚ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਇਕ ਵਾਰ ਫਿਰ ਸ਼ਰਧਾ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਆ ਰਹੀ ਹੈ। ਅਦਾਕਾਰਾ ਜਲਦੀ ਹੀ ਇਸਤਰੀ ਦੇ ਸੀਕਵਲ ‘ਇਸਤਰੀ 2’ ’ਚ ਕੰਮ ਕਰਦੀ ਨਜ਼ਰ ਆਵੇਗੀ।
ਹਾਲ ਹੀ ’ਚ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਸੰਕੇਤ ਦਿੱਤੇ ਹਨ ਕਿ ਉਹ ਇਕ ਵਾਰ ਫਿਰ ‘ਇਸਤਰੀ’ ਦੇ ਦੂਜੇ ਐਪੀਸੋਡ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਸ਼ਰਧਾ ਕਪੂਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਸ ਨੇ ਕੈਪਸ਼ਨ ‘ਚ ‘ਇਸਤਰੀ 2’ ਨੂੰ ਲੈ ਕੇ ਇਸ਼ਾਰਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਰਧਾ ਵਰੁਣ ਦੀ ਆਉਣ ਵਾਲੀ ਫ਼ਿਲਮ ‘ਭੇੜੀਆ’ ’ਚ ਇੱਕ ਗੀਤ ਕਰ ਰਹੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।
ਅਦਾਕਾਰਾ ਦੀ ਇਸ ਵੀਡੀਓ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਫਿਰ ਤੋਂ ਉਤਸ਼ਾਹਿਤ ਹੋ ਗਏ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਫ਼ਿਲਮ ‘ਇਸਤਰੀ’ ’ਚ ਸ਼ਰਧਾ ਕਪੂਰ, ਅਦਾਕਾਰ ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ, ਅਭਿਸ਼ੇਕ ਬੈਨਰਜੀ, ਫ਼ਲੋਰਾ ਸੈਣੀ ਅਤੇ ਵਿਜੇ ਰਾਜ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)