ਲਿੱਧੜ ਭਰਾਵਾਂ ਵਲੋਂ ਮੈਰਿਟ ‘ਚ ਆਉਣ ਵਾਲੀ ਬੱਚੀ ਦਾ ਸਨਮਾਨ

ਸਾਨ ਫਰਾਂਸਿਸਕੋ, 16 ਅਗਸਤ -ਅਮਰੀਕਾ ਦੇ ਟੈਕਸਸ ‘ਚ ਰਹਿੰਦੇ ਨੰਬਰਦਾਰ ਗੁਰਬਖਸ਼ ਸਿੰਘ ਲਿੱਦੜ ਦੇ ਪੁੱਤਰਾਂ ਦਿਲਬਾਗ ਸਿੰਘ ਲਿੱਧੜ ਅਤੇ ਬਲਕਾਰ ਸਿੰਘ ਲਿੱਧੜ ਨੇ ਆਪਣੇ ਪਿੰਡ ਲਿੱਧੜਾਂ (ਜਲੰਧਰ) ਦੀ ਸੀ.ਬੀ.ਐੱਸ.ਸੀ. 10ਵੀਂ ਦੀ ਪ੍ਰੀਖਿਆ ਵਿਚੋਂ 97.40 ਫ਼ੀਸਦੀ ਨੰਬਰ ਲੈ ਕੇ ਮੈਰਿਟ ਵਿਚ ਆਉਣ ਵਾਲੀ ਬੱਚੀ ਪਿ੍ੰਸਜੋਤ ਕੌਰ ਦਾ 51000 ਰੁਪਏ ਨਾਲ ਨਕਦ ਸਨਮਾਨ ਕੀਤਾ ਗਿਆ | ਲਿੱਧੜ ਭਰਾਵਾਂ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਵਿੱਦਿਆ ਦੇ ਖੇਤਰ ‘ਚ ਪ੍ਰਾਪਤੀਆਂ ਕਰਨ ਵਾਲੇ ਬੱਚੇ-ਬੱਚੀਆਂ ਨੂੰ ਉਤਸ਼ਾਹਿਤ ਕਰਦੇ ਰਹਿਣਗੇ |

Add a Comment

Your email address will not be published. Required fields are marked *