ਬੰਗਲਾਦੇਸ਼-ਜਿੰਬਾਬਵੇ ਮੈਚ ਦੇ ਅਖ਼ੀਰ ‘ਚ ਦਿਖਿਆ Ind-Pak ਵਰਗਾ ਰੋਮਾਂਚ

ਆਸਟ੍ਰੇਲੀਆ : ਬੰਗਲਾਦੇਸ਼ ਅਤੇ ਜਿੰਬਾਬਵੇ ਵਿਚਕਾਰ ਐਤਵਾਰ ਨੂੰ ਖੇਡੇ ਗਏ ਮੈਚ ‘ਚ ਅਚਾਨਕ ਭਾਰਤ-ਪਾਕਿਸਤਾਨ ਦੇ ਮੈਚ ਵਰਗਾ ਰੋਮਾਂਚ ਦੇਖਣ ਨੂੰ ਮਿਲਿਆ। ਜਿੰਬਾਬਵੇ ਨੂੰ ਆਖ਼ਰੀ ਓਵਰ ‘ਚ 16 ਦੌੜਾਂ ਚਾਹੀਦੀਆਂ ਸਨ। ਉਨ੍ਹਾਂ ਨੇ 11 ਦੌੜਾਂ ਤਾਂ ਬਣਾ ਲਈਆਂ ਪਰ ਆਖ਼ਰੀ 2 ਗੇਂਦਾਂ ‘ਤੇ 2 ਵਿਕਟਾਂ ਡਿੱਗੀਆਂ ਅਤੇ ਜਿੰਬਾਬਵੇ ਹਾਰ ਗਈ। ਦੋਵੇਂ ਟੀਮਾਂ ਡਗਆਊਟ ‘ਚ ਚਲੀਆਂ ਗਈਆਂ ਪਰ ਰੋਮਾਂਚ ਖ਼ਤਮ ਨਹੀਂ ਹੋਇਆ।

ਮੈਚ ਰੈਫ਼ਰੀ ਨੇ ਆਖ਼ਰੀ ਗੇਂਦ ਨੂੰ ਨੋ ਬਾਲ ਦੇ ਦਿੱਤਾ ਕਿਉਂਕਿ ਬੰਗਲਾਦੇਸ਼ ਦੇ ਵਿਕੇਟ ਕੀਪਰ ਨੂਰਲ ਹਸਲ ਨੇ ਵਿਕੇਟ ਦੇ ਅੱਗੇ ਤੋਂ ਗੇਂਦ ਫੜ੍ਹੀ ਅਤੇ ਜਿੰਬਾਬਵੇ ਦੇ ਬੈਟਸਮੈਨ ਨੂੰ ਸਟੰਪ ਕੀਤਾ। ਪਰ ਲੱਕੀ ਚਾਂਸ ਮਿਲਣ ਦੇ ਬਾਵਜੂਦ ਜਿੰਬਾਬਵੇ ਹਾਰ ਗਈ।

ਮੋਸਦੈਕ ਨੇ ਆਖ਼ਰੀ ਗੇਂਦ ਵੀ ਖ਼ਾਲੀ ਕਰਾ ਦਿੱਤੀ ਅਤੇ ਕੋਈ ਦੌੜ ਨਹੀਂ ਦਿੱਤੀ। ਜਿੰਬਾਬਵੇ 3 ਦੌੜਾਂ ਨਾਲ ਹਾਰੀ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 7 ਵਿਕਟਾਂ ‘ਤੇ 150 ਦੌੜਾਂ ਬਣਾਈਆਂ ਸਨ। ਜਵਾਬ ‘ਚ ਜਿੰਬਾਬਵੇ ਦੀ ਟੀਮ 147 ਦੌੜਾਂ ਹੀ ਬਣ ਸਕੀ।

Add a Comment

Your email address will not be published. Required fields are marked *