ਧੋਨੀ ਨੇ ਵਧਾਈ ‘Candy Crush’ ਦੀ ਮੰਗ

ਮੁੰਬਈ : ਮਹਿੰਦਰ ਸਿੰਘ ਧੋਨੀ ਦੀ ਇੱਕ ਝਲਕ ਦੇਖਣਾ ਪ੍ਰਸ਼ੰਸਕਾਂ ਲਈ ਵੱਡੀ ਗੱਲ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਗਭਗ ਹਰ ਕੋਈ ਧੋਨੀ ਦਾ ਬਹੁਤ ਵੱਡਾ ਫੈਨ ਹੈ।  ਹਾਲ ਹੀ ਵਿਚ ਧੋਨੀ ਦੀ ਇਕ ਖਾਸ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਫਲਾਈਟ ‘ਚ ਬੈਠੇ ਹਨ ਅਤੇ ਏਅਰ ਹੋਸਟੈੱਸ ਉਨ੍ਹਾਂ ਨੂੰ ਚਾਕਲੇਟ ਅਤੇ ਸੁੱਕੇ ਮੇਵਿਆਂ ਨਾਲ ਭਰੀ ਟਰੇ ਦੀ ਪੇਸ਼ਕਸ਼ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਪਰ ਵਾਇਰਲ ਵੀਡੀਓ ‘ਚ ਧੋਨੀ ਕੈਂਡੀ ਕ੍ਰਸ਼ ਖੇਡਦੇ ਵੀ ਨਜ਼ਰ ਆ ਰਹੇ ਹਨ, ਜਿਸ ਨੇ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰੀਆਂ ਹਨ।

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਸਾਹਮਣੇ ਆਉਂਦੇ ਹੀ ‘ਕੈਂਡੀ ਕ੍ਰਸ਼’ ਟ੍ਰੈਂਡ ਕਰਨ ਲੱਗਾ। ਸੋਸ਼ਲ ਮੀਡੀਆ ‘ਚੇ ਟ੍ਰੈਂਡ ਕਰਨ ਤੋਂ ਬਾਅਦ ਮੋਬਾਈਲ ਗੇਮਿੰਗ ਐਪਲੀਕੇਸ਼ਨ ‘ਕੈਂਡੀ ਕ੍ਰਸ਼’ ਇਕ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਸਿਰਫ਼ 3 ਘੰਟਿਆਂ ਵਿੱਚ 30 ਲੱਖ ਤੋਂ ਵੱਧ ਲੋਕਾਂ ਨੇ ਉਨ੍ਹਾਂ ਦੀ ਐਪ ਨੂੰ ਡਾਊਨਲੋਡ ਕੀਤਾ ਹੈ। ਕੈਂਡੀ ਕ੍ਰਸ਼ ਦੇ ਟਵਿੱਟਰ ਪੇਜ ਨੇ ਗੇਮ ਨੂੰ ਭਾਰਤ ਵਿਚ ਟ੍ਰੈਂਡ ਕਰਾਉਣ ਲਈ ਧੋਨੀ ਦਾ ਧੰਨਵਾਦ ਵੀ ਕੀਤਾ। ਉਥੇ ਹੀ ਧੋਨੀ ਦੇ ਪ੍ਰਸ਼ੰਸਕ ਇਹ ਦੇਖ ਕੇ ਹੈਰਾਨ ਹਨ ਕਿ ਮਾਹੀ ਆਪਣੇ ਖਾਲੀ ਸਮੇਂ ‘ਚ ‘ਕੈਂਡੀ ਕ੍ਰਸ਼’ ਵੀ ਖੇਡਦੇ ਹਨ। ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ‘ਕੈਂਡੀ ਕ੍ਰਸ਼’ ਗੇਮ ਨੂੰ ਲੈ ਕੇ ਲਗਾਤਾਰ ਟਵੀਟ ਕਰ ਰਹੇ ਹਨ। ਇਸ ਮਗਰੋਂ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਚੁਟਕੀ ਲਈ, “ਧੋਨੀ ਭਾਈ ਕੈਂਡੀ ਕ੍ਰਸ਼ ਦਾ ਕਿਹੜਾ ਲੈਵਲ ਚਾਲੂ ਹੈ।?” ਇਕ ਹੋਰ ਯੂਜ਼ਰ ਨੇ ਲਿਖਿਆ, ‘ਹਾਹਾ ਧੋਨੀ ਭਾਈ ਤੁਸੀਂ ਵੀ ਕੈਂਡੀ ਕ੍ਰਸ਼ ਖੇਡਦੇ ਹੋ।’ 

Add a Comment

Your email address will not be published. Required fields are marked *