ਸਿਓਲ ‘ਚ ਹੈਲੋਵੀਨ ਦੇ ਜਸ਼ਨ ਦੌਰਾਨ ਮਚੀ ਭਗਦੜ ਕਾਰਨ ਕਈਆਂ ਦੀ ਮੌਤ
October 30, 2022
![](http://mehakewattan.com/wp-content/uploads/2022/10/22_53_3075096165-ll.jpg)
ਸਿਓਲ : ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਹੈਲੋਵੀਨ ਤਿਉਹਾਰ ਦੇ ਜਸ਼ਨ ਦੌਰਾਨ ਇਕ ਤੰਗ ਸੜਕ ‘ਤੇ ਮਚੀ ਭਗਦੜ ਵਿੱਚ 120 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
‘ਨੈਸ਼ਨਲ ਫਾਇਰ ਏਜੰਸੀ’ ਦੇ ਅਧਿਕਾਰੀ ਚੋਈ ਚੇਓਨ-ਸਿਕ ਨੇ ਕਿਹਾ ਕਿ ਐਮਰਜੈਂਸੀ ਸੇਵਾ ਦੇ ਕਰਮਚਾਰੀ ਲਗਾਤਾਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਰਹੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਸ਼ੱਕ ਹੈ। ਚੋਈ ਨੇ ਕਿਹਾ ਕਿ 13 ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦਕਿ 43 ਲਾਸ਼ਾਂ ਅਜੇ ਵੀ ਸੜਕਾਂ ‘ਤੇ ਪਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਸਿਓਲ ਦੇ ਪ੍ਰਮੁੱਖ ਪਾਰਟੀ ਸਪਾਟ ਹੈਮਿਲਟਨ ਹੋਟਲ ਨੂੰ ਜਾ ਰਹੇ ਲੋਕਾਂ ਦੀ ਭੀੜ ਇਕ ਤੰਗ ਗਲੀ ਵਿਚ ਦਾਖਲ ਹੋ ਗਈ ਅਤੇ ਇਸ ਦੌਰਾਨ ਭੀੜ ਵਧਣ ਕਾਰਨ ਸਥਿਤੀ ਵਿਗੜ ਗਈ ਤੇ ਲੋਕ ਭੀੜ ਵਿਚ ਕੁਚਲੇ ਗਏ, ਜਿਸ ਨਾਲ ਜਾਨੀ ਨੁਕਸਾਨ ਹੋਇਆ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)