ਆਦਮਪੁਰ ਦਾ ਪਛੜਿਆਪਨ ਕਾਂਗਰਸ ਦੀ ਦੇਣ : ਸੰਦੀਪ ਸਿੰਘ

ਹਿਸਾਰ– ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਰਾਜ ’ਚ ਆਦਮਪੁਰ ਨੂੰ ਪਛੜੇਪਨ ਵੱਲ ਧੱਕਣ ਦੀ ਹਰ ਕੋਸ਼ਿਸ਼ ਕੀਤੀ ਗਈ, ਜਿਸ ਦਾ ਖਮਿਆਜ਼ਾ ਹਰ ਖੇਤਰ ਨੂੰ ਭੁਗਤਣਾ ਪਿਆ। ਹੁਣ ਕਾਂਗਰਸੀ ਆਪਣੇ ਕਾਰਨਾਮਿਆਂ ਨੂੰ ਛੁਪਾਉਣ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਆਦਮਪੁਰ ’ਚ ਵਿਕਾਸ ਕਾਰਜ ਨਾ ਕਰਵਾਉਣ ਦੇ ਦੋਸ਼ ਲਗਾ ਕੇ ਕਾਂਗਰਸ ਅਤੇ ਹੋਰ ਵਿਰੋਧੀ ਧਿਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਿਸ ਤੋਂ ਜਨਤਾ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਸਰਕਾਰ ਨੇ ਪੂਰੇ ਸੂਬੇ ’ਚ 1100 ਖੇਡ ਨਰਸਰੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ’ਚੋਂ 850 ਪਹਿਲਾਂ ਹੀ ਬਣ ਚੁੱਕੀਆਂ ਹਨ। ਇਨ੍ਹਾਂ ’ਚੋਂ 40 ਨਰਸਰੀਆਂ ਹਿਸਾਰ ਜ਼ਿਲੇ ’ਚ ਹਨ ਅਤੇ 5 ਨਰਸਰੀਆਂ ਇਕੱਲੇ ਆਦਮਪੁਰ ਖੇਤਰ ’ਚ ਖੋਲ੍ਹੀਆਂ ਗਈਆਂ ਹਨ। ਖੇਡ ਮੰਤਰੀ ਨੇ ਵੀਰਵਾਰ ਨੂੰ ਭਾਜਪਾ ਦੇ ਜ਼ਿਲਾ ਦਫਤਰ ’ਚ ਇਹ ਜਾਣਕਾਰੀ ਦਿੱਤੀ।

ਖੇਡ ਮੰਤਰੀ ਨੇ ਹਰਿਆਣਾ ਨੂੰ ਸੁਸ਼ਾਸਨ ’ਚ ਨੰਬਰ 1 ਦਾ ਦਰਜਾ ਮਿਲਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਮਨੋਹਰ ਲਾਲ ਦੀ ਯੋਗ ਅਗਵਾਈ ’ਚ ਸੰਭਵ ਹੋਇਆ ਹੈ, ਜੋ ਕਿ ਸੂਬੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ। ਖੇਡਾ ’ਚ ਵੀ ਹਰਿਆਣਾ ਨੂੰ ਕਈ ਪੁਰਸਕਾਰ ਮਿਲੇ ਹਨ, ਜੋ ਕਿ ਹਰਿਆਣਾ ਸਰਕਾਰ ਦੀ ਸਰਵੋਤਮ ਖੇਡ ਨੀਤੀ ਦਾ ਨਤੀਜਾ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ’ਚ ਚੱਲ ਰਹੀਆਂ ਖੇਡਾਂ ਦੇ ਹਿਸਾਬ ਨਾਲ ਖੇਡ ਸਟੇਡੀਅਮ ਬਣਾਏ ਗਏ ਹਨ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੇ ਖੇਤਰ ’ਚ ਕਿਹੜੇ ਖਿਡਾਰੀ ਜ਼ਿਆਦਾ ਹਨ, ਅਜਿਹੇ ਖਿਡਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *