ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੇ ਬਾਂਦਰ ਨੂੰ ਹੋਈ ਉਮਰਕੈਦ

ਨਵੀਂ ਦਿੱਲੀ– ਕਹਿੰਦੇ ਹਨ ਕਿ ਇਨਸਾਨ ਕਾਨੂੰਨ ਦੀਆਂ ਨਜ਼ਰਾਂ ਵਿਚ ਜਦੋਂ ਕੋਈ ਗਲਤੀ ਕਰਦਾ ਹੈ ਤਾਂ ਉਸਨੂੰ ਸੁਧਾਰਨ ਲਈ ਜੇਲ ਵਿਚ ਬੰਦ ਕੀਤਾ ਜਾਂਦਾ ਹੈ ਅਤੇ ਸਜ਼ਾ ਦਿੱਤੀ ਜਾਂਦੀ ਹੈ ਤਾਂ ਜੋ ਉਹ ਸੁਧਰ ਜਾਵੇ ਪਰ ਜੇਕਰ ਕਾਨੂੰਨ ਨੂੰ ਇੰਝ ਲਗਦਾ ਹੈ ਕਿ ਸਜ਼ਾ ਦੇ ਬਾਵਜੂਦ ਉਹ ਨਹੀਂ ਸੁਧਰਦਾ ਤਾਂ ਉਸਦੀ ਸਜ਼ਾ ਵਧਾ ਦਿੱਤੀ ਜਾਂਦੀ ਹੈ। ਇਨਸਾਨਾਂ ਨੂੰ ਉਮਰਕੈਦ ਦੀ ਸਜ਼ਾ ਤਾਂ ਤੁਸੀਂ ਸੁਣੀ ਹੋਵੇਗੀ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜਕਲ ਇਕ ਬਾਂਦਰ ਦੀ ਕਹਾਣੀ ਸਾਹਮਣੇ ਆਈ ਹੈ, ਜਿਸਨੂੰ ਉਮਰਕੈਦ ਦੀ ਸਜ਼ਾ ਮਿਲੀ ਹੈ।

ਮਾਮਲਾ ਯੂ. ਪੀ. ਦੇ ਕਾਨਪੁਰ ਜ਼ਿਲੇ ਦਾ ਹੈ, ਜਿਥੇ ਇਕ ਬਾਂਦਰ ਨੂੰ ਉਸਦੇ ਗਲਤ ਕੰਮਾਂ ਕਾਰਨ ‘ਉਮਰਕੈਦ’ ਦੀ ਸਜ਼ਾ ਮਿਲੀ ਹੈ। ਦਰਅਸਲ, ਇਸ ਬਾਂਦਰ ’ਤੇ ਦੋਸ਼ ਹੈ ਕਿ ਇਹ 250 ਤੋਂ ਜ਼ਿਆਦਾ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਾ ਹੈ। ਇਹ ਉਨ੍ਹਾਂ ਨੂੰ ਗੰਦੇ ਇਸ਼ਾਰੇ ਕਰਦਾ ਸੀ।

ਔਰਤਾਂ ਅਤੇ ਬੱਚਿਆਂ ਨੂੰ ਦੇਖਦੇ ਹੋਏ ਉਨ੍ਹਾਂ ਵੱਡਣ ਲਈ ਦੌੜ ਪੈਂਦਾ ਸੀ। ਉਹ ਸਿਰਫ ਔਰਤਾਂ ਅਤੇ ਬੱਚਿਆਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦਾ ਸੀ। ਇਸਨੂੰ ਮਿਰਜ਼ਾਪੁਰ ਤੋਂ ਗ੍ਰਿਫਤਾਰ ਕਰ ਕੇ ਕਾਨਪੁਰ ਦੇ ਚਿੜੀਆਘਰ ਵਿਚ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ ਅਤੇ ਪਿਛਲੇ 5 ਸਾਲਾਂ ਤੋਂ ਇਹ ਬਾਂਦਰ ਇਥੇ ਬੰਦ ਹੈ।

5 ਸਾਲ ਤੋਂ ਜੇਲ ਵਿਚ ਰਹਿਣ ਦੇ ਬਾਵਜੂਦ ਉਸਦੇ ਸੁਭਾਅ ਵਿਚ ਕੋਈ ਸੁਧਾਰ ਨਹੀਂ ਆਇਆ। ਇਸ ਕਾਰਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਉਸਦੀ ‘ਉਮਰਕੈਦ’ ਦੀ ਸਜ਼ਾ ਬਰਕਰਾਰ ਰਹੇਗੀ, ਜਦਕਿ ਇਸ ਤੋਂ ਇਲਾਵਾ ਜੇਲ ਤੋਂ ਕਈ ਸ਼ੈਤਾਨ ਬਾਂਦਰਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਪਰ ਉਸਨੂੰ ਰਿਹਾਅ ਨਹੀਂ ਕੀਤਾ ਜਾਏਗਾ। ਉਹ ਸਾਰੀ ਉਮਰ ਕੈਦ ਰਹੇਗਾ।

Add a Comment

Your email address will not be published. Required fields are marked *