ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪ੍ਰੋਗਰਾਮ ’ਚ ਲੋਕਾਂ ਨੇ ਘੇਰ ਲਾਏ ਘੜੀ ਚੋਰ ਦੇ ਨਾਅਰੇ
October 28, 2022
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਹੌਰ ’ਚ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਦੌਰਾਨ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਘੜੀ ਚੋਰ ਦੇ ਨਾਅਰੇ ਲਾਏ। ਇਮਰਾਨ ਖਾਨ ਇਸਲਾਮਾਬਾਦ ’ਚ ਆਪਣੀ ਪਾਰਟੀ ਦੇ ਇਸ ਮਾਰਚ ਨੂੰ ਪੂਰੀ ਤਰ੍ਹਾਂ ਸਫਲ ਬਣਾਉਣਾ ਚਾਹੁੰਦੇ ਹਨ। ਜਦੋਂ ਇਮਰਾਨ ਲਾਹੌਰ ਦੇ ਅਵਾਨ ਏਕ ਅਦਲ ਤੋਂ ਰਵਾਨਾ ਹੁੰਦੇ ਹੋਏ ਲਾਹੌਰ ਦੀ ਮਸਜਿਦ ਏਕ ਨਬਵੀ ਪਹੁੰਚੇ ਤਾਂ ਉਨ੍ਹਾਂ ਨੂੰ ਭੀੜ ਅਤੇ ਵਕੀਲਾਂ ਦੇ ਸਮੂਹ ਨੇ ਘੇਰ ਲਿਆ ਅਤੇ ਉਨ੍ਹਾਂ ਦੇ ਖਿਲਾਫ ‘ਘੜੀ ਚੋਰ’ ਦੇ ਨਾਅਰੇ ਲਗਾਏ।
ਤੁਹਾਨੂੰ ਦੱਸ ਦੇਈਏ ਕਿ ਇਹ ਇਲਾਕਾ ਹਮੇਸ਼ਾ ਤੋਂ ਇਮਰਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਿਰੋਧੀਆਂ ਦਾ ਗੜ੍ਹ ਰਿਹਾ ਹੈ, ਤੋਸ਼ਾਖਾਨਾ ਮਾਮਲੇ ’ਚ ਉਨ੍ਹਾਂ ਨੇ ਮਹਿੰਗੀਆਂ ਘੜੀਆਂ ਨੂੰ ਸਸਤੇ ਮੁੱਲ ’ਤੇ ਖਰੀਦ ਕੇ ਮਹਿੰਗੇ ਭਾਅ ਵੇਚ ਦਿੱਤਾ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਘਟਨਾ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।

