ਸੁਨਕ ਦੀ ਪਤਨੀ ਅਕਸ਼ਤਾ ਨੂੰ 2022 ’ਚ ਇਨਫੋਸਿਸ ਤੋਂ 12.61 ਕਰੋੜ ਦਾ ਲਾਭ ਅੰਸ਼ ਮਿਲਿਆ

ਨਵੀਂ ਦਿੱਲੀ–ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਨੂੰ ਭਾਰਤ ਦੀ ਦੂਜੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਇਨਫੋਸਿਸ ’ਚ ਆਪਣੀ ਹਿੱਸੇਦਾਰੀ ਲਈ 2022 ’ਚ 126.61 ਕਰੋੜ ਰੁਪਏ ਦਾ ਲਾਭ ਅੰਸ਼ ਮਿਲਿਆ।
ਜ਼ਿਕਰਯੋਗ ਹੈ ਕਿ ਅਕਸ਼ਤਾ ਨੂੰ ਬ੍ਰਿਟੇਨ ਤੋਂ ਬਾਹਰ ਆਪਣੀ ਆਮਦਨ ’ਤੇ ਟੈਕਸ ਸਥਿਤੀ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਸ਼ੇਅਰ ਬਾਜ਼ਾਰਾਂ ਨੂੰ ਮੁਹੱਈਆ ਕਰਵਾਈ ਗਈ ਸੂਚਨਾ ਮੁਤਾਬਕ ਇਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੀ ਬੇਟੀ ਅਕਸ਼ਤਾ ਕੋਲ ਸਤੰਬਰ ਦੇ ਅਖੀਰ ’ਚ ਇਨਫੋਸਿਸ ਦੇ 3.89 ਕਰੋੜ ਜਾਂ 0.93 ਫੀਸਦੀ ਸ਼ੇਅਰ ਸਨ। ਬੀ. ਐੱਸ. ਈ. ’ਤੇ ਮੰਗਲਵਾਰ ਨੂੰ 1,527.40 ਰੁਪਏ ਪ੍ਰਤੀ ਸ਼ੇਅਰ ਦੇ ਭਾਅ ’ਤੇ ਉਨ੍ਹਾਂ ਦੀ ਹਿੱਸੇਦਾਰੀ 5,956 ਕਰੋੜ ਰੁਪਏ ਦੀ ਹੈ।
ਇਨਫੋਸਿਸ ਨੇ ਇਸ ਸਾਲ 31 ਮਈ ਨੂੰ ਵਿੱਤੀ ਸਾਲ 2021-22 ਲਈ 16 ਰੁਪਏ ਪ੍ਰਤੀ ਸ਼ੇਅਰ ਦੇ ਅੰਤਿਮ ਲਾਭ ਅੰਸ਼ ਦਾ ਭੁਗਤਾਨ ਕੀਤਾ। ਕੰਪਨੀ ਵਲੋਂ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਚਾਲੂ ਵਿੱਤੀ ਸਾਲ ਲਈ 16.5 ਰੁਪਏ ਦੇ ਅੰਤਰਿਮ ਲਾਭ ਦਾ ਐਲਾਨ ਕੀਤਾ ਹੈ। ਦੋਵੇਂ ਲਾਭ ਅੰਸ਼ ਦਾ ਕੁੱਲ ਜੋੜ 32.5 ਰੁਪਏ ਪ੍ਰਤੀ ਸ਼ੇਅਰ ਹੈ। ਇਸ ਤਰ੍ਹਾਂ ਅਕਸ਼ਤਾ ਨੂੰ ਲਾਭ ਅੰਸ਼ ਦੇ ਰੂਪ ’ਚ 126.61 ਕਰੋੜ ਰੁਪਏ ਮਿਲੇ। ਇਨਫੋਸਿਸ ਭਾਰਤ ’ਚ ਸਭ ਤੋਂ ਚੰਗਾ ਲਾਭ ਅੰਸ਼ ਦੇਣ ਵਾਲੀਆਂ ਕੰਪਨੀਆਂ ’ਚ ਸ਼ਾਮਲ ਹੈ।

Add a Comment

Your email address will not be published. Required fields are marked *