ਰੰਗਲੀ ਸ਼ਾਮ ਰੰਗਾ-ਰੰਗ ਪ੍ਰੋਗਰਾਮ ਚ਼ ਸ਼ਿਰਕਤ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ

ਆਕਲੈਂਡ-: ਮਹਿਕ-ਏ-ਵਤਨ ਇੰਟਰਨੈਸ਼ਨਲ ਵੱਲੋਂ ਰੰਗਲੀ ਸ਼ਾਮ ਦਾ ਰੰਗਾ-ਰੰਗ ਪ੍ਰੋਗਰਾਮ 21 ਮਈ 2023 ਸ਼ਾਮ 6 ਵਜੇ ਕਲੱਬ ਰਾਇਲਜ਼ ਗ੍ਰਾਮਿੰਗ ਬਾਰ ਐਂਡ ਨਾਇਟ ਕਲੱਬ 57 ਐੱਚ ਕੈਵੇਂਡਿਸ਼ ਡਰਾਈਵ ਮੈਨੁਕਾਊ ਆਕਲੈਂਡ ਵਿਖੇ ਕਰਵਾਇਆ ਗਿਆ । ਇਹ ਸਾਰਾ ਪ੍ਰੋਗਰਾਮ ਮਹਿਕ- ਏ- ਵਤਨ ਦੇ ਚੀਫ ਅਡੀਟਰ ਹਰਦੇਵ ਬਰਾੜ ਜੀ ਅਤੇ ਹਰਦੇਵ ਮਾਹੀਨੰਗਲ ਜੀ ਦੀ ਦੇਖਰੇਖ ਵਿੱਚ ਕੀਤਾ ਗਿਆ। ਵਿਸ਼ੇਸ ਮਹਿਲਾ ਦੇ ਤੌਰ ਤੇ ਸੀਨਿਅਰ ਸਰਜਨ ਨਿਊਜ਼ੀਲੈਂਡ ਪੁਲਿਸ ਦੀ ਪਹਿਲੀ ਮਹਿਲਾ ਪੁਲਿਸ ਅਫਸਰ ਮਨਦੀਪ ਕੌਰ ਸਿੱਧੂ ਜੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਮਹਿਕ-ਏ- ਵਤਨ ਦੀ ਚੀਫ ਅਡੀਟਰ ਹਰਦੇਵ ਬਰਾੜ ਜੀ , ਹਰਦੇਵ ਮਾਹੀਨੰਗਲ ਜੀ ਅਤੇ ਪਵਨ ਬਰਾੜ ਜੀ ਨੂੰ ਸਨਮਾਨਿਤ ਕੀਤਾ ਗਿਆ।

‘ਤਸਵੀਰ’ ਅਖਬਾਰ ਦੇ ਸੰਪਾਦਕ ਨਰਿੰਦਰ ਸਿੰਗਲਾ ਜੀ ਅਤੇ ਮਾਲਵਾ ਕਲੱਬ ਵੱਲੋਂ ਜੱਗੀ ਪੰਨੂੰ ਜੀ, ਹਮੈਲਟਨ , ਮਾਲਵਾ ਕਲੱਬ ਦੇ ਪ੍ਰਧਾਨ ਪ੍ਰੀਤਮ ਧਾਲੀਵਾਲ , ਸੈਕਟਰੀ ਦੀਪਾ ਬਰਾੜ ਜੀ ਅਤੇ ਇੰਡੋਜ਼ ਸਪਾਈਜ਼ ਵਰਡ (ਤੀਰਥ ਸਿੰਘ ਅਟਵਾਲ) , ਦੀਪਾ ਅਟਵਾਲ ਜੀ , ਮਨਜੀਤ ਬਿੱਲਾ, ਡਾਈਰੈਕਟਰ ਕੋਪ ਉਪ ਟੈਕਸੀ, ਮਾਲਵਾ ਕਲੱਬ ਦੇ ਸਾਬਕਾ ਪ੍ਰਧਾਨ ਜਗਦੀਪ ਬੜੈਚ, ਆਟੋ ਲਾਈਨ ਕਾਰ ਤੋਂ ਬਿੱਲਾ ਗਰੇਵਾਲ, ਪ੍ਰਿਤਪਾਲ ਗਰੇਵਾਲ , ਆਦਿ ਇਸ ਰੰਗਲੀ ਸ਼ਾਮ ਵਿੱਚ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਖਾਣੇ ਦੀ ਸਾਰੀ ਸਾਰੀ ਵਿਵਸਥਾ ਬਿੱਲਾ ਢਿੱਲੋਂ (ਅੰਬਰਸਰੀਆ) ਸ਼ੇਰੇ ਪੰਜਾਬ ਢਾਬਾ ਵੱਲੋਂ ਕੀਤੀ ਗਈ। ਇਸ ਰੰਗਲੀ ਸ਼ਾਮ ਪ੍ਰੋਗਰਾਮ ਵਿੱਚ ਵਿਸ਼ੇਸ ਤੌਰ ਤੇ ਭਾਈ ਹਰਪ੍ਰੀਤ ਹੈਪੀ ਗਿੱਲ, ਜਿੰਦੀ ਮਠਿੰਡਾ ਅਜੌਲਾ, ਸਰਬਜੀਤ ਸਿੱਧੂ, ਅਜੇ ਪ੍ਰਤਾਪ ਸਿੱਧੂ, ਤਾਨਿਆ ਸਿੱਧੂ, ਹਾਈਵਲ ਸਿੱਧੂ, ਜਸਵਿੰਦਰ ਬਰਾੜ, ਸਿਮਰਨ ਬਰਾੜ, ਸਹਿਜ ਬਰਾੜ, ਦਲਵੀਰ ਢਿੱਲੋਂ, ਰਾਣਾ ਮਾਨਸਾ, ਮਨਪ੍ਰੀਤ ਸਿੱਧੂ, ਸਤਿੰਦਰ ਪੱਪੀ, ਡਾ. ਪ੍ਰੀਤ ਹੋਮੋਪੈਥਿਕ, ਗੁਰਮੀਤ ਹੈਪੀ, ਸਪਾਰਕਲ ਜਵੈਲਰਜ਼ ਆਦਿ ਵਿਸ਼ੇਸ ਮਹਿਮਾਨ ਵੱਜੋਂ ਸ਼ਾਮਿਲ ਹੋਏ।

ਸ਼ਾਮ ਦੇ ਇਸ ਫੰਕਸ਼ਨ ਨੂੰ ਹੋਰ ਵੀ ਰੰਗੀਨ ਬਣਾਉਣ ਲਈ ਗੁਰਵਿੰਦਰ ਬਰਾੜ ਜੀ ਅਤੇ ਹਰਦੇਵ ਮਾਹੀਨੰਗਲ ਜੀ ਨੇ ਆਪਣੀ ਸੁਰੀਲੀ ਆਵਾਜ਼ ਦਾ ਯਾਦੂ ਚਲਾਇਆ। ਸਾਰੇ ਸੱਜਣ ਸਰੋਤਿਆਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਸਭ ਪੰਜਾਬੀ ਖਾਣੇ ਦਾ ਖੂਬ ਆਨੰਦ ਮਾਣਿਆ। 3 ਘੰਟੇ ਦੇ ਇਸ ਪ੍ਰੋਗਰਾਮ ਵਿੱਚ ਸਾਰੇ ਸੱਜਣ- ਮਿੱਤਰ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਹ ਰੰਗਲੀ ਸ਼ਾਮ ਪ੍ਰੋਗਰਾਮ ਇਕ ਯਾਦਗਰ ਪ੍ਰੋਗਰਾਮ ਦੇ ਰੂਪ ਵਿੱਚ ਨਿਪਟ ਗਿਆ।

Add a Comment

Your email address will not be published. Required fields are marked *