ਸੂਨਕ ਦੇ ਪ੍ਰਧਾਨ ਮੰਤਰੀ ਬਣਨ ’ਤੇ ਲੁਧਿਆਣਾ ਵਿੱਚ ਖੁਸ਼ੀ ਦੀ ਲਹਿਰ

ਲੁਧਿਆਣਾ, 26 ਅਕਤੂਬਰ

ਭਾਰਤੀ ਮੂਲ ਦੇ ਰਿਸ਼ੀ ਸੂਨਕ ਦੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਮਗਰੋਂ ਇੱਥੇ ਲੁਧਿਆਣਾ ਵਿੱਚ ਖੁਸ਼ੀ ਦਾ ਮਾਹੌਲ ਹੈ। ਰਿਸ਼ੀ ਸੂਨਕ ਦੇ ਮਾਮਿਆਂ ਸਣੇ ਕਈ ਰਿਸ਼ਤੇਦਾਰ ਇੱਥੇ ਰਹਿੰਦੇ ਹਨ। ਲੁਧਿਆਣਾ ਵਿੱਚ ਰਿਸ਼ੀ ਸੂਨਕ ਦੇ ਮਾਮਾ ਸੁਭਾਸ਼ ਬੇਰੀ ਰਹਿੰਦੇ ਹਨ। ਉਹ ਰਿਸ਼ੀ ਸੂਨਕ ਦੀ ਮਾਂ ਊਸ਼ਾ ਬੇਰੀ ਦੇ ਚਾਚੇ ਦੇ ਲੜਕੇ ਹਨ। ਸੁਭਾਸ਼ ਬੇਰੀ ਨੇ ਵੀ ਸੂਨਕ ਦੇ ਪ੍ਰਧਾਨ ਮੰਤਰੀ ਬਣਨ ’ਤੇ ਖੁਸ਼ੀ ਜ਼ਾਹਿਰ ਕੀਤੀ। ਜ਼ਿਕਰਯੋਗ ਹੈ ਕਿ ਸੁਭਾਸ਼ ਬੇਰੀ ਦੇ ਪਿਤਾ ਭੀਮ ਸੇਨ ਬੇਰੀ ਤੇ ਸੂਨਕ ਦੇ ਨਾਨਾ 92 ਸਾਲਾ ਰਘੁਬੀਰ ਸੇਨ ਬੇਰੀ ਸਕੇ ਭਰਾ ਹਨ। ਭੀਮ ਸੇਨ ਬੇਰੀ ਤੇ ਰਘੁਬੀਰ ਸੇਨ ਬੇਰੀ ਇੱਕ ਸਮੇਂ ਕਿਲਾ ਰਾਏਪੁਰ ਕੋਲ ਪਿੰਡ ਜੱਸੋਵਾਲ ਸੂਦਾਂ ਵਿਚ ਰਹਿੰਦੇ ਸਨ। ਸਾਲ 1950 ਵਿੱਚ ਰਘੁਬੀਰ ਬੇਰੀ ਪੂਰਬੀ ਅਫ਼ਰੀਕਾ ਚਲੇ ਗਏ ਤੇ ਉਸ ਤੋਂ ਬਾਅਦ ਲੰਡਨ ਆ ਕੇ ਵਸ ਗਏ। ਰਘੁਬੀਰ ਬੇਰੀ ਹੁਣ ਵੀ ਲੰਡਨ ’ਚ ਰਹਿੰਦੇ ਹਨ।

ਸੂਨਕ ਦੇ ਰਿਸ਼ਤੇਦਾਰਾਂ ਨੇ ਖੁਸ਼ੀ ਮਨਾਉਂਦਿਆਂ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ’ਤੇ ਸਾਲਾਂ ਤੱਕ ਰਾਜ ਕਰਨ ਵਾਲੇ ਅੰਗਰੇਜ਼ਾਂ ਦੀ ਕਮਾਨ ਹੁਣ ਭਾਰਤੀ ਨੌਜਵਾਨ ਸੰਭਾਲੇਗਾ। ਸੁਭਾਸ਼ ਬੇਰੀ ਨੇ ਦੱਸਿਆ ਕਿ ਰਿਸ਼ੀ ਸੂਨਕ ਦੇ ਨਾਨਾ ਰਘੁਬੀਰ ਬੇਰੀ ਜਦੋਂ ਵੀ ਲੁਧਿਆਣਾ ਆਉਂਦੇ ਹਨ ਤਾਂ ਉਨ੍ਹਾਂ ਦੇ ਕਲੱਬ ਰੋਡ ਸਥਿਤ ਘਰ ਵਿਚ ਰੁਕਦੇ ਹਨ। ਰਿਸ਼ੀ ਸੂਨਕ ਦੇ ਨਾਨਾ ਤੇ ਉਨ੍ਹਾਂ ਦੇ ਚਾਚਾ ਰਘੁਬੀਰ ਬੇਰੀ ਆਖਰੀ ਵਾਰ ਉਨ੍ਹਾਂ ਦੀ ਪਤਨੀ ਦੇ ਦੇਹਾਂਤ ਤੋਂ ਬਾਅਦ ਲੁਧਿਆਣਾ ਆਏ ਸਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਰਿਸ਼ੀ ਸਫ਼ਲ ਪ੍ਰਧਾਨ ਮੰਤਰੀ ਸਾਬਿਤ ਹੋਣਗੇ ਤੇ ਆਪਣੀ ਵੱਖਰੀ ਪਛਾਣ ਛੱਡਣਗੇ। ਦੀਵਾਲੀ ਤੋਂ ਬਾਅਦ ਹੁਣ ਲੁਧਿਆਣਾ ਦੇ ਕਲੱਬ ਰੋਡ ਸਥਿਤ ਰਿਸ਼ੀ ਸੂਨਕ ਦੇ ਨਾਨਾ ਦੇ ਘਰ ’ਚ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਰਹੀ।

Add a Comment

Your email address will not be published. Required fields are marked *