ਨੀਤੂ ਸਿੰਘ ਨੇ ਇੰਗਲੈਂਡ ਦੀ ਸਿਆਸਤ ਦੀ ਫ਼ਿਲਮ ਨਾਲ ਕੀਤੀ ਤੁਲਨਾ

ਮੁੰਬਈ  : ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਅਜਿਹੇ ‘ਚ ਬਾਲੀਵੁੱਡ ਕਲਾਕਾਰ ਰਿਸ਼ੀ ਸੁਨਕ ਨੂੰ ਵਧਾਈ ਦੇ ਰਹੇ ਹਨ। ਇਸ ਦੌਰਾਨ, ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਨੀਤੂ ਸਿੰਘ ਨੇ ਵੀ ਰਿਸ਼ੀ ਸੁਨਕ ਅਤੇ ਯੂਨਾਈਟਿਡ ਕਿੰਗਡਮ ਦੀ ਰਾਜਨੀਤੀ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਮਜ਼ਾਕੀਆ ਪੋਸਟ ਸਾਂਝੀ ਕੀਤੀ ਹੈ। ਨਾਲ ਹੀ ਨੀਤੂ ਕਪੂਰ ਨੇ ਯੂ. ਕੇ. ਦੀ ਰਾਜਨੀਤੀ ਦੀ ਤੁਲਨਾ ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ‘ਅਮਰ ਅਕਬਰ ਐਂਥਨੀ’ ਨਾਲ ਕੀਤੀ ਹੈ।

ਯੂ. ਕੇ. ਦੀ ਰਾਜਨੀਤੀ ਦੀ ਤੁਲਨਾ ਕੀਤੀ ਫ਼ਿਲਮ ‘ਅਮਰ ਅਕਬਰ ਐਂਥਨੀ’ ਨਾਲ
ਮੰਗਲਵਾਰ ਨੂੰ ਨੀਤੂ ਸਿੰਘ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਸਟੋਰੀ ‘ਚ ਬ੍ਰਿਟੇਨ ਦੇ ਪੀ. ਐੱਮ. ਰਿਸ਼ੀ ਸੁਨਕ ਬਾਰੇ ਕਈ ਖ਼ਬਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ‘ਚੋਂ ਇੱਕ ਇੰਸਟਾ ਸਟੋਰੀ ‘ਚ ਨੀਤੂ ਸਿੰਘ ਨੇ ਯੂ. ਕੇ. ਦੀ ਮੌਜੂਦਾ ਸਿਆਸੀ ਪ੍ਰਣਾਲੀ ਦੀ ਤੁਲਨਾ 45 ਸਾਲ ਪਹਿਲਾਂ ਆਈ ਆਪਣੀ ਸੁਪਰਹਿੱਟ ਫ਼ਿਲਮ ‘ਅਮਰ ਅਕਬਰ ਐਂਥਨੀ’ ਨਾਲ ਕੀਤੀ। ਨੀਤੂ ਸਿੰਘ ਨੇ ਇਸ ਸਟੋਰੀ ‘ਚ ਲਿਖਿਆ ਹੈ ਕਿ, ”ਬਿਲਕੁਲ ਅਮਰ ਅਕਬਰ ਐਂਥਨੀ ਵਾਂਗ। ਲੰਡਨ ‘ਚ ਇੱਕ ਹਿੰਦੂ ਪ੍ਰਧਾਨ ਮੰਤਰੀ, ਇੱਕ ਰਾਜਾ ਈਸਾਈ ਅਤੇ ਇੱਕ ਮੁਸਲਮਾਨ ਆਦਮੀ ਮੇਅਰ ਬਣ ਗਿਆ ਹੈ। ਦਰਅਸਲ, ਮੌਜੂਦਾ ਸਮੇਂ ‘ਚ ਰਿਸ਼ੀ ਸੁਨਕ ਬਰਤਾਨੀਆ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਬਣੇ ਹਨ, ਜਦੋਂ ਕਿ ਇਸ ਖ਼ੇਤਰ ਦੇ ਰਾਜਾ ਚਾਰਲਸ। ਇੱਕ ਈਸਾਈ ਹਨ ਅਤੇ ਸਾਦਿਕ ਖ਼ਾਨ ਇੱਕ ਮੁਸਲਮਾਨ ਹੋਣ ਦੇ ਨਾਲ-ਨਾਲ ਲੰਡਨ ਦੇ ਮੇਅਰ ਵੀ ਹਨ। ਇਸੇ ਤਰ੍ਹਾਂ ਅਮਰ ਅਕਬਰ ਐਂਥਨੀ ‘ਚ ਹਿੰਦੂ, ਮੁਸਲਿਮ ਅਤੇ ਈਸਾਈ ਧਰਮਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਤਿੰਨ ਭਰਾਵਾਂ ਨੂੰ ਬਚਪਨ ‘ਚ ਹੀ ਵੱਖ ਕਰ ਦਿੱਤਾ ਜਾਂਦਾ ਹੈ।” ਇਸ ਤੋਂ ਇਲਾਵਾ ਇਕ ਹੋਰ ਇੰਸਟਾ ਸਟੋਰੀ ‘ਚ ਨੀਤੂ ਸਿੰਘ ਨੇ ਰਿਸ਼ੀ ਸੁਨਕ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ।

ਫ਼ਿਲਮ ‘ਚ ਨਜ਼ਰ ਆਵੇਗੀ ਨੀਤੂ ਸਿੰਘ
ਕੁਝ ਸਮਾਂ ਪਹਿਲਾਂ ਹੀ ਨੀਤੂ ਸਿੰਘ ਨੇ ਨਿਰਮਾਤਾ ਕਰਨ ਜੌਹਰ ਦੀ ਫ਼ਿਲਮ ਜੁਗ ਜੁਗ ਜੀਓ ਨਾਲ ਵੱਡੇ ਪਰਦੇ ‘ਤੇ ਵਾਪਸੀ ਕੀਤੀ ਸੀ। ਇਸ ਫ਼ਿਲਮ ‘ਚ ਨੀਤੂ ਸਿੰਘ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਸੀ। ਆਉਣ ਵਾਲੇ ਸਮੇਂ ‘ਚ ਨੀਤੂ ਸਿੰਘ ਬਾਲੀਵੁੱਡ ਅਦਾਕਾਰ ਸੰਨੀ ਕੌਸ਼ਲ ਨਾਲ ਫ਼ਿਲਮ ‘ਲੈਟਰਸ ਟੂ ਮਿਸਟਰ ਖੰਨਾ’ ‘ਚ ਨਜ਼ਰ ਆਵੇਗੀ।

Add a Comment

Your email address will not be published. Required fields are marked *