ਉੱਤਰਾਖੰਡ ’ਚ ਅਗਨੀਵੀਰ ਯੋਜਨਾ ਖ਼ਿਲਾਫ਼ ਆਵਾਜ਼ ਉਠਾਏਗੀ ਕਾਂਗਰਸ

ਨਵੀਂ ਦਿੱਲੀ, 13 ਜੁਲਾਈ-: ਕਾਂਗਰਸ ਨੇ ਅੱਜ ਕਿਹਾ ਕਿ ਉਹ ਉੱਤਰਾਖੰਡ ਦੇ ਲੋਕਾਂ ਨਾਲ ਰਾਬਤਾ ਬਣਾਉਣ ਲਈ ਸੂਬੇ ਭਰ ’ਚ ਪੈਦਲ ਯਾਤਰਾ ਕਰੇਗੀ ਤੇ ਇਸ ਦੌਰਾਨ ਅਗਨੀਵੀਰ ਯੋਜਨਾ ਦਾ ਮੁੱਦਾ ਚੁੱਕੇਗੀ। ਇਹ ਗੱਲ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰਾਖੰਡ ਦੇ ਆਗੂਆਂ ਨਾਲ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਕਹੀ।
ਖੜਗੇ ਤੇ ਰਾਹੁਲ ਗਾਂਧੀ ਨੂੰ ਅੱਜ ਮਿਲਣ ਵਾਲੇ ਉੱਤਰਾਖੰਡ ਦੇ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਕਾਂਗਰਸ ਦੇ ਸੂਬਾ ਪ੍ਰਧਾਨ ਕਰਨ ਮਹਾਰਾ ਤੇ ਕਾਂਗਰਸ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਤੋਂ ਇਲਾਵਾ ਜਨਰਲ ਸਕੱਤਰ (ਜਥੇਬੰਦਕ) ਕੇਸੀ ਵੇਣੂਗੋਪਾਲ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।
ਉੱਤਰਾਖੰਡ ਦੀ ਕਾਂਗਰਸ ਇਕਾਈ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਕਾਂਗਰਸ ਪਹਾੜੀ ਰਾਜਾਂ ਵਿੱਚ ਵਾਤਾਵਰਣ ਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹੜ੍ਹਾਂ ਲਈ ਕੰਮ ਕਰੇਗੀ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਵੀ ਉਠਾਉਂਦੀ ਰਹੇਗੀ। ਖੜਗੇ ਨੇ ਟਵੀਟ ਕੀਤਾ, ‘ਦੇਵਭੂਮੀ ਉਤਰਾਖੰਡ ਅੱਜ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਸੂਬੇ ਵਿਚਲੇ ਸਾਡੇ ਆਗੂ ਤੇ ਵਰਕਰ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਹਨ ਤੇ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਉਭਾਰ ਰਹੇ ਹਨ। ਸਾਡੀ ਕੋਸ਼ਿਸ਼ ਹੈ ਕਿ ਉੱਤਰਾਖੰਡ ਦੇ ਸਾਰੇ ਲੋਕ ਮਿਲ ਕੇ ਰਹਿਣ। ਕਾਂਗਰਸ ਲਗਾਤਾਰ ਸਮਾਜ ਦੇ ਕਮਜ਼ੋਰ ਵਰਗ ਦੀ ਆਵਾਜ਼ ਉਠਾਉਂਦੀ ਰਹੀ ਹੈ।’ ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਫੇਸਬੁੱਕ ਪੋਸਟ ਵਿੱਚ ਕਿਹਾ, ‘ਕਾਂਗਰਸ ਪੈਦਲ ਯਾਤਰਾ ਕਰਕੇ ਉੱਤਰਾਖੰਡ ਦੇ ਲੋਕਾਂ ਨਾਲ ਰਾਬਤਾ ਕਾਇਮ ਕਰੇਗੀ ਅਤੇ ਅਗਨੀਪਥ ਯੋਜਨਾ ਤੇ ਮਹਿਲਾਵਾਂ ਖ਼ਿਲਾਫ਼ ਅਪਰਾਧ ਸਮੇਤ ਉੱਤਰਾਖੰਡ ਦੇ ਲੋਕਾਂ ਦੇ ਹੋਰ ਮਸਲੇ ਚੁੱਕੇਗੀ।’ ਮੀਟਿੰਗ ਮਗਰੋਂ ਦੇਵੇਂਦਰ ਯਾਦਵ ਤੇ ਕਰਨ ਮਹਾਰਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਲੀਡਰਸ਼ਿਪ ਨਾਲ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਹੈ।

Add a Comment

Your email address will not be published. Required fields are marked *