ਆਜ਼ਾਦੀ ਦਿਹਾੜੇ ’ਤੇ ਮਿਲਿਆ ਸਨਮਾਨ ਪੱਤਰ ਮੈਡੀਕਲ ਅਫ਼ਸਰ ਨੇ ਪ੍ਰਸ਼ਾਸਨ ਸਾਹਮਣੇ ਫਾੜਿਆ

ਸਰਦੂਲਗੜ੍ਹ, 16 ਅਗਸਤ

ਆਜ਼ੀਦੀ ਦੀ 75ਵੀਂ ਵਰੇਗੰਢ ਬਲਰਾਜ ਸਿੰਘ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿਖੇ ਮਨਾਈ ਗਈ, ਜਿਸ ਦੌਰਾਨ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਨੇ ਝੰਡਾ ਲਹਿਰਾਇਆ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਚੰਗੇ ਕਾਰਜ ਕਰਨ ਵਾਲੇ ਅਧਿਾਕਾਰੀਆਂ, ਕਰਮਚਾਰੀਆਂ, ਸਮਾਜ ਸੇਵੀ ਤੇ ਵਿੱਦਿਅਕ ਸੰਸਥਾਵਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਝੁਨੀਰ ਨੂੰ ਸਨਮਾਨ ਦਿੱਤਾ ਗਿਆ ਤਾਂ ਉਨ੍ਹਾਂ ਸਟੇਜ ਤੋਂ ਉਤਰਦਿਆਂ ਹੀ ਆਪਣਾ ਸਨਮਾਨ ਪੱਤਰ ਫਾੜ ਕੇ ਟੁਕੜੇ-ਟੁਕੜੇ ਕਰਕੇ ਪ੍ਰਸ਼ਾਸਨ ਦੇ ਸਾਹਮਣੇ ਹੀ ਸੁੱਟ ਕੇ ਆਪਣਾ ਰੋਸ ਜਤਾਇਆ ਅਤੇ ਉਥੋਂ ਤੁਰੰਤ ਚਲੇ ਗਏ। ਇਸ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਰਾਜਨੀਤਕ ਅਤੇ ਕੁਝ ਦੂਸਰੇ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਦਿੱਤਾ ਗਿਆ ਪਰ ਕਰੋਨਾ ਕਾਲ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੋਕਾਂ ਅਤੇ ਸਮਾਜ ਲਈ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਅਫ਼ਸਰ ਅਤੇ ਕਰਮਚਾਰੀਆਂ ਨੂੰ ਸਕੂਲੀ ਬੱਚਿਆਂ ਵਾਂਗ ਇੱਕਠੇ ਸੱਦ ਕੇ ਇਕੱਠ ਦੇ ਰੂਪ ਵਿੱਚ ਇਹ ਸਨਮਾਨ ਦਿੱਤਾ ਗਿਆ, ਜਿਸ ਨੂੰ ਮੈਡੀਕਲ ਅਫ਼ਸਰ ਨੇ ਆਪਣੀ ਤੌਹੀਨ ਅਤੇ ਅਪਮਾਨ ਸਮਝਦਿਆਂ ਆਪਣਾ ਸਨਮਾਨ ਤੁਰੰਤ ਫਾੜ ਕੇ ਉੱਤੇ ਸੁੱਟ ਦਿੱਤਾ ਤੇ ਮੌਕੇ ਤੋਂ ਚਲੇ ਗਏ।

Add a Comment

Your email address will not be published. Required fields are marked *