ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਭਾਜਪਾ, ਕਾਂਗਰਸ ਨੂੰ ਲੱਗ ਸਕਦੈ ਝਟਕਾ

ਚੰਡੀਗੜ੍ਹ : ਕੇਂਦਰ ਦੀ ਭਾਜਪਾ ਸਰਕਾਰ ਇਕ ਵਾਰ ਫਿਰ ਕਾਂਗਰਸ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਵਿਚ ਹੈ। ਇਹ ਝਟਕਾ ਰਾਹੁਲ ਗਾਂਧੀ ਦੇ ਦੋਸ਼ ਜੋੜੋ ਯਾਤਰਾ ਦੇ ਤਹਿਤ ਪੰਜਾਬ ਪਹੁੰਚਣ ਤੋਂ ਪਹਿਲਾਂ ਦਿੱਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਕਈ ਵਿਧਾਇਕ ਭਾਜਪਾ ਵਿਚ ਜਾਣ ਦੀ ਤਿਆਰੀ ਵਿਚ ਹਨ। ਅਜੇ ਪੇਚ ਸਿਰਫ ਦਲਬਦਲੂ ਕਾਨੂੰਨ ਨੂੰ ਲੈ ਕੇ ਫਸਿਆ ਹੋਇਆ ਹੈ ਕਿਉਂਕਿ ਕਾਂਗਰਸ ਦੇ 18 ਵਿਧਾਇਕ ਹਨ ਅਤੇ ਜੇ 12 ਵਿਧਾਇਕ ਟੁੱਟਦੇ ਹਨ ਤਾਂ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ। ਸੂਤਰਾਂ ਮੁਤਾਬਕ ਭਾਜਪਾ ਵਿਚ ਜਾਣ ਦੇ ਚਾਹਵਾਨਾਂ ਵਿਚ ਕਈ ਵਿਧਾਇਕ ਸ਼ਾਮਲ ਹਨ। ਭਾਜਪਾ ਵੀ ਚਾਹੁੰਦੀ ਹੈ ਕਿ ਦੋ ਤਿਹਾਈ ਵਿਧਾਇਕ ਇਕੋ ਸਮੇਂ ਕਾਂਗਰਸ ਛੱਡਣ ਕਿਉਂਕਿ ਅਜਿਹਾ ਹੋਣ ’ਤੇ ਉਨ੍ਹਾਂ ’ਤੇ ਦਲਬਦਲੂ ਕਾਨੂੰਨ ਲਾਗੂ ਨਹੀਂ ਹੋਵੇਗਾ ਅਤੇ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਵੀ ਰੱਦ ਨਹੀਂ ਹੋਵੇਗੀ। ਕਾਂਗਰਸ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੂੰ ਪਹਿਲਾਂ ਹੀ ਵੱਖ ਕਰ ਚੁੱਕੀ ਹੈ ਕਿਉਂਕਿ ਸੰਦੀਪ ਦੇ ਚਾਚਾ ਸੁਨੀਲ ਕੁਮਾਰ ਜਾਖ਼ੜ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਸੂਤਰਾਂ ਮੁਤਾਬਕ ਹਨ ਕਿ ਅਕਤੂਬਰ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਪਹੁੰਚਣ ਤੋਂ ਪਹਿਲਾਂ ਭਾਜਪਾ ਕਾਂਗਰਸ ਨੂੰ ਇਹ ਝਟਕਾ ਦੇ ਸਕਦੀ ਹੈ। 

ਸੂਤਰਾਂ ਅਨੁਸਾਰ ਭਾਜਪਾ ਦੀ ਨਜ਼ਰ ਇਨ੍ਹਾਂ ਦੋਵਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸਿੱਖ ਆਗੂਆਂ ’ਤੇ ਟਿਕੀ ਹੋਈ ਹੈ। ਭਾਜਪਾ ਜਾਣਦੀ ਹੈ ਕਿ ਜੇ ਉਸ ਨੇ ਆਪਣੇ ਦਮ ’ਤੇ 2024 ਦੀਆਂ ਲੋਕ ਸਭਾ ਚੋਣਾਂ ਲੜਨੀਆਂ ਹਨ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਪੇਂਡੂ ਇਲਾਕਿਆਂ ਵਿਚ ਆਪਣਾ ਆਧਾਰ ਬਣਾਵੇ। ਅਕਾਲੀ ਦਲ ਨਾਲ ਗਠਜੋੜ ਵਿਚ ਰਹਿੰਦੇ ਹੋਏ ਭਾਜਪਾ ਦਾ ਆਧਾਰ ਪੰਜਾਬ ਦੇ ਸਿਰਫ 23 ਸ਼ਹਿਰੀ ਖੇਤਰਾਂ ਵਿਚ ਹੀ ਰਿਹਾ ਹੈ। ਭਾਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਆਪਣੇ ਦਮ ’ਤੇ 73 ਸੀਟਾਂ ’ਤੇ ਚੋਣਾਂ ਲੜੀ ਸੀ ਪਰ ਉਹ ਦੋ ਸੀਟਾਂ ਹੀ ਜਿੱਤ ਸਕੀ ਹੈ। ਇਸ ਲਈ ਪਾਰਟੀ ਜਦੋਂ ਤੱਕ ਪੇਂਡੂ ਖੇਤਰਾਂ ਵਿਚ ਆਧਾਰ ਨਹੀਂ ਵਧਾ ਲੈਂਦੀ ਉਦੋਂ ਤੱਕ ਇਕੱਲਿਆਂ ਵੱਡੀ ਜਿੱਤ ਹਾਸਲ ਨਹੀਂ ਕਰ ਸਕਦੀ। ਲਿਹਾਜ਼ਾ ਹੁਣ ਭਾਜਪਾ ਦੂਜੀਆਂ ਪਾਰਟੀਆਂ ਕਾਂਗਰਸ ਦੇ ਅਕਾਲੀ ਦਲ ਦੇ ਸਿੱਖ ਆਗੂਆਂ ਨੂੰ ਭਾਜਪਾ ਵਿਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਆਪਣਾ ਆਧਾਰ ਬਣਾਇਆ ਜਾ ਸਕੇ।

Add a Comment

Your email address will not be published. Required fields are marked *