ਤਾਜਾ ਚੋਣ ਸਰਵੇਖਣ ਵਿੱਚ ਲੇਬਰ ਦੀ ਹਾਲਤ ਹੋਈ ਹੋਰ ਖਸਤਾ

ਆਕਲੈਂਡ- ਚੋਣ ਸਰਵੇਖਣ ਵਿੱਚ ਨੈਸ਼ਨਲ ਪਾਰਟੀ ਨੂੰ 37 ਪ੍ਰਤੀਸ਼ਤ ਵੋਟਾਂ ਮਿਲਦੀਆਂ ਦਿਖ ਰਹੀਆਂ ਹਨ ਅਤੇ ਐਕਟ ਪਾਰਟੀ ਨੂੰ 12 ਪ੍ਰਤੀਸ਼ਤ ਭਾਵ ਦੋਨਾਂ ਪਾਰਟੀਆਂ ਨੂੰ ਕ੍ਰਮਵਾਰ 46 ਸੀਟਾਂ ਦੇ 15 ਸੀਟਾਂ ਮਿਲ ਰਹੀਆਂ ਹਨ। ਜੋ ਕਿ ਬਹੁਮਤ ਹਾਸਲਿ ਕਰਨ ਲਈ ਕਾਫੀ ਹਨ।
ਦੂਜੇ ਪਾਸੇ ਲੇਬਰ ਦੀ ਲੋਕਪ੍ਰਿਯਤਾ ਇਸ ਤਾਜਾ ਸਰਵੇਖਣ ਵਿੱਚ ਹੋਰ ਘਟੀ ਹੈ ਤੇ ਪਾਰਟੀ ਨੂੰ ਸਿਰਫ 27 ਪ੍ਰਤੀਸ਼ਤ ਵੋਟਾਂ ਮਿਲਦੀਆਂ ਹੀ ਦਿਖ ਰਹੀਆਂ ਹਨ, ਪਿਛਲੇ ਚੋਣ ਸਰਵੇਖਣ ਮੁਕਾਬਲੇ ਇਹ 2 ਪ੍ਰਤੀਸ਼ਤ ਘੱਟ ਹੈ।
ਇਸ ਚੋਣ ਸਰਵੇਖਣ ਵਿੱਚ ਵਿਨਸਟਨ ਪੀਟਰਜ਼ ਦੀ ਨਿਊਜ਼ੀਲੈਂਡ ਫਰਸਟ ਦੀ ਵੀ ਪਾਰਲੀਮੈਂਟ ਵਿੱਚ ਵਾਪਸੀ ਹੁੰਦੀ ਦੇਖਣ ਨੂੰ ਮਿਲੀ ਹੈ, ਜੋ ਪਹਿਲੀ ਵਾਰ ਚੋਣ ਸਰਵੇਖਣ ਵਿੱਚ 5 ਪ੍ਰਤੀਸ਼ਤ ਵੋਟਾਂ ਦੇ ਆਂਕੜੇ ‘ਤੇ ਪੁੱਜੇ ਹਨ। ਗਰੀਨ ਪਾਰਟੀ ਦੀਆਂ ਵੋਟਾਂ ਵਿੱਚ ਵੀ 2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਤੇ ਪਾਰਟੀ ਨੂੰ ਸਰਵੇਖਣ ਅਨੁਸਾਰ 12 ਪ੍ਰਤੀਸ਼ਤ ਵੋਟਾਂ ਮਿਲ ਰਹੀਆਂ ਹਨ। ਮਨਭਾਉਂਦੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਕ੍ਰਿਸਟੋਫਰ ਲਕਸਨ ਤੇ ਕ੍ਰਿਸ ਹਿਪਕਿਨਸ ਦੋਨੋਂ ਹੀ 23 ਪ੍ਰਤੀਸ਼ਤ ਦੇ ਆਂਕੜੇ ‘ਤੇ ਬਰਾਬਰੀ ‘ਤੇ ਹਨ।

Add a Comment

Your email address will not be published. Required fields are marked *