ਪਾਕਿਸਤਾਨ ਨੂੰ ਹਜ਼ਮ ਨਹੀਂ ਹੋਈ ਭਾਰਤ ਦੀ ਜਿੱਤ, ਚੀਟਰਸ ਹੈਸ਼ਟੈਗ ਚਲਾ ਕੇ ਲਾਏ ਇਹ ਇਲਜ਼ਾਮ

ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਹੀ ਮੈਚ ’ਚ ਭਾਰਤ ਤੋਂ ਹਾਰਨ ਮਗਰੋਂ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਨਿਰਾਸ਼ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਭਾਰਤੀ ਟੀਮ ਨੂੰ ਜਿੱਤ ਲਈ ਧੋਖਾਧੜੀ ਕਰਨ ਦਾ ਇਲਜ਼ਾਮ ਲਗਾਇਆ । ਪ੍ਰਸ਼ੰਸਕਾਂ ਨੇ ਇਲਜ਼ਾਮ ਲਾਇਆ ਕਿ ਮੁਹੰਮਦ ਨਵਾਜ਼ ਵੱਲੋਂ ਆਖਰੀ ਓਵਰ ’ਚ ਸੁੱਟੀ ਗਈ ਗੇਂਦ, ਜਿਸ ਨੂੰ ਅੰਪਾਇਰ ਨੇ ਨੋ ਬਾਲ ਕਰਾਰ ਦਿੱਤਾ, ਸਹੀ ਫ਼ੈਸਲਾ ਨਹੀਂ ਸੀ।

ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕ ਗੇਂਦ ਦੀ ਉਚਾਈ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਗੇਂਦ ਮੋਢੇ ਦੀ ਉਚਾਈ ਤੋਂ ਕਾਫ਼ੀ ਹੇਠਾਂ ਸੀ ਅਤੇ ਕੋਹਲੀ ਨੇ ਕ੍ਰੀਜ਼ ਤੋਂ ਲੱਗਭਗ ਬਾਹਰ ਆ ਕੇ ਇਹ ਸ਼ਾਟ ਮਾਰਿਆ। ਵੇਖੋ ਟਵੀਟਸ :

ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਪਹਿਲਾਂ ਖੇਡਦੇ ਹੋਏ 159 ਦੌੜਾਂ ਬਣਾਈਆਂ ਸਨ। ਹਾਲਾਂਕਿ, ਉਨ੍ਹਾਂ ਦੀ ਸ਼ੁਰੂਆਤ ਖਰਾਬ ਰਹੀ ਸੀ ਕਿਉਂਕਿ ਰਿਜ਼ਵਾਨ 4 ਅਤੇ ਬਾਬਰ ਆਜ਼ਮ 0 ’ਤੇ ਆਊਟ ਹੋ ਗਏ ਸਨ ਪਰ ਸ਼ਾਨ ਮਸੂਦ ਨੇ 52 ਤਾਂ ਇਫ਼ਤਿਖਾਰ ਅਹਿਮਦ ਨੇ 51 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਖ਼ਰਾਬ ਹਾਲਤ ’ਚੋਂ ਬਾਹਰ ਕੱਢਿਆ । ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਯਾ ਨੇ 3-3 ਵਿਕਟਾਂ ਲਈਆਂ। ਜਵਾਬ ’ਚ ਭਾਰਤੀ ਟੀਮ ਨੇ ਰਾਹੁਲ (4) ਅਤੇ ਰੋਹਿਤ (4) ਦੀਆਂ ਵਿਕਟਾਂ ਵੀ ਛੇਤੀ ਗੁਆ ਦਿੱਤੀਆਂ ਪਰ ਵਿਰਾਟ (82) ਨੇ ਹਾਰਦਿਕ (40) ਨਾਲ ਮਿਲ ਕੇ ਟੀਮ ਇੰਡੀਆ ਨੂੰ ਆਖਰੀ ਗੇਂਦ ’ਤੇ ਜਿੱਤ ਦਿਵਾਈ।

Add a Comment

Your email address will not be published. Required fields are marked *