26 ਅਕਤੂਬਰ ਨੂੰ ਨੀਰੂ ਬਾਜਵਾ ਦੀ ਭੈਣ ਰੁਬੀਨਾ ਬੱਝੇਗੀ ਵਿਆਹ ਦੇ ਬੰਧਨ ‘ਚ

ਜਲੰਧਰ : ਇਨ੍ਹੀਂ ਦਿਨੀਂ ਅਦਾਕਾਰਾ ਨੀਰੂ ਬਾਜਵਾ ਦੇ ਘਰ ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ। ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ 26 ਅਕਤੂਬਰ ਨੂੰ ਆਪਣੇ ਮੰਗੇਤਰ ਗੁਰਬਖਸ਼ ਚਾਹਲ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਇਸ ਫੰਕਸ਼ਨ ਨੂੰ ਲੈ ਕੇ ਨੀਰੂ ਬਾਜਵਾ ਅਤੇ ਉਨ੍ਹਾਂ ਦਾ ਪਰਿਵਾਰ ਕਾਫ਼ੀ ਉਤਸ਼ਾਹਿਤ ਹੈ। ਇਸ ਬਾਰੇ ਨੀਰੂ ਬਾਜਵਾ ਲਗਾਤਾਰ ਆਪਣੇ ਸੋਸ਼ਲ ਮੀਡੀਆ ‘ਤੇ ਫ਼ੈਨਜ਼ ਨੂੰ ਅਪਡੇਟ ਦੇ ਰਹੀ ਹੈ। 

ਦੱਸ ਦਈਏ ਕਿ ਨੀਰੂ ਬਾਜਵਾ ਨੇ ਆਪਣੇ ਹੋਣ ਵਾਲੇ ਜੀਜੇ ਗੁਰਬਖਸ਼ ਚਾਹਲ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਤੋਂ ਬਾਅਦ ਨੀਰੂ ਬਾਜਵਾ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ-ਨਾਲ ਨੀਰੂ ਬਾਜਵਾ ਦੀਆਂ ਧੀਆਂ ਵੀ ਆਪਣੀ ਮਾਸੀ ਰੁਬੀਨਾ ਦੇ ਵਿਆਹ ਨੂੰ ਲੈ ਕੇ ਕਾਫ਼ੀ ਐਕਸਾਇਟਡ ਨਜ਼ਰ ਆ ਰਹੀਆਂ ਹਨ। ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਨ੍ਹਾਂ ਦੀ ਧੀ ਅਨਾਇਆ ਵਿਆਹ ਦੇ ਫ਼ੰਕਸ਼ਨ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ ਰੁਬੀਨਾ ਬਾਜਵਾ ਹਾਲ ਹੀ ਹਾਇਕ ਅਖਿਲ ਨਾਲ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ‘ਚ ਨਜ਼ਰ ਆਈ ਸੀ ਪਰ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕਮਾਲ ਨਹੀਂ ਦਿਖਾ ਸਕੀ।

ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ 26 ਅਕਤੂਬਰ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।

ਜ਼ਾਹਰ ਹੈ ਰੁਬੀਨਾ ਦੇ ਵਿਆਹ ਨੂੰ ਲੈ ਕੇ ਉਸ ਦੀ ਭੈਣ ਨੀਰੂ ਬਾਜਵਾ ਨੂੰ ਵੀ ਕਾਫ਼ੀ ਚਾਅ ਹੈ। ਇਸ ਮੌਕੇ ਉਨ੍ਹਾਂ ਨੇ ਕਈ ਤਸਵੀਰਾਂ ਸ਼ੇਅਰ ਕਰ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਪਰ ਨੀਰੂ ਤੋਂ ਵੀ ਜ਼ਿਆਦਾ ਖੁਸ਼ੀ ਉਨ੍ਹਾਂ ਦੀਆਂ ਤਿੰਨੇ ਧੀਆਂ ਨੂੰ ਹੋ ਰਹੀ ਹੈ। ਇਸ ਦਾ ਅੰਦਾਜ਼ਾ ਨੀਰੂ ਬਾਜਵਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਲੱਗਦਾ ਹੈ।

Add a Comment

Your email address will not be published. Required fields are marked *