ਰਾਮ ਰਹੀਮ ਦਾ ਨਵਾਂ ਬਿਆਨ ਆਇਆ ਸਾਹਮਣੇ, ਕਿਹਾ- ਗੁਰੂ ਸੀ ਤੇ ਰਹਾਂਗੇ; ਹਨਪ੍ਰੀਤ ਨੂੰ ਦਿੱਤਾ ਨਵਾਂ ਨਾਮ

ਪੈਰੋਲ ’ਤੇ ਜੇਲ੍ਹ ‘ਚੋਂ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਐਤਵਾਰ ਨੂੰ ਉਨ੍ਹਾਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ ਕਿ ਸਿਰਸਾ ਡੇਰਾ ਮੁਖੀ ਲਈ ਉਸ ਦੇ ਸੰਭਾਵਿਤ ਉੱਤਰਾਧਿਕਾਰੀ ਦੇ ਰੂਪ ’ਚ ਕੋਈ ਉਭਰੇਗਾ। ਰਾਮ ਰਹੀਮ ਨੇ ਕਿਹਾ ਕਿ ਇਹ ਸਿਰਫ ਮੀਡੀਆ ਦੀਆਂ ਅਟਕਲਾਂ ਹਨ। ਉਹ ਇਸ ਪੰਥ ਦੇ ਮੁਖੀ ਹਨ ਅਤੇ ਰਹਿਣਗੇ। ਐਤਵਾਰ ਨੂੰ ਸਤਿਸੰਗ ਦੌਰਾਨ ਰਾਮ ਰਹੀਮ ਨੇ ਕਿਹਾ ਕਿ ਮੈਂ ਗੁਰੂ ਸੀ ਤੇ ਮੈਂ ਹੀ ਰਹਾਂਗਾ।

ਪਿਛਲੇ ਕਈ ਦਿਨਾਂ ਤੋਂ ਰਾਮ ਰਹੀਮ ਉੱਤਰ ਪ੍ਰਦੇਸ਼ ’ਚ ਆਪਣੇ ਬਰਨਵਾ ਆਸ਼ਰਮ ਤੋਂ ਆਨਲਾਈਨ ਪ੍ਰਵਚਨ ਕਰ ਰਹੇ ਹਨ। ਸਤਿਸੰਗ ਦੀ ਇਕ ਵੀਡੀਓ ’ਚ ਉੱਤਰਾਧਿਕਾਰੀ ਦੇ ਮੁੱਦੇ ’ਤੇ ਡੇਰਾ ਮੁਖੀ ਨੇ ਸੰਕੇਤ ਦਿੱਤਾ ਕਿ ਹਨੀਪ੍ਰੀਤ ਡੇਰੇ ਦੀ ਵਿਵਸਥਾ ’ਚ ਜਿਸ ਵੀ ਭੂਮਿਕਾ ’ਚ ਹੈ, ਉਹ ਬਣੀ ਰਹੇਗੀ। ਨਾਲ ਹੀ, ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਸ ਦਾ ਨਾਂ ਹਨੀਪ੍ਰੀਤ ਹੈ, ਉਹ ਮੇਰੀ ਮੁੱਖ ਸ਼ਿਸ਼ ਹੈ। ਮੈਂ ਉਸ ਨੂੰ ਇਕ ਨਾਂ ਦੇ ਰਿਹਾ ਹਾਂ ਅਤੇ ਮੈਂ ਉਸ ਨੂੰ ‘ਰੂਹ ਦੀ’ ਜਾਂ ਰੂਹਾਨੀ ਦੀਦੀ ਕਹਿ ਕੇ ਬੁਲਾਉਂਦਾ ਹਾਂ।

ਰਾਮ ਰਹੀਮ ਨੇ ਕਿਹਾ ਕਿ ਅਸੀਂ ਆਪਣੀ ਬੇਟੀ ਹਨੀਪ੍ਰੀਤ ਨੂੰ ਇਕ ਨਵਾਂ ਨਾਂ ਦਿੱਤਾ ਹੈ, ਜੋ ਧਰਮ ਦੀ ਧੀ ਅਤੇ ਮੁੱਖ ਚੇਲੀ ਹੈ। ਅਸੀਂ ਉਸ ਨੂੰ ਇਕ ਛੋਟਾ ਨਾਂ ਦਿੱਤਾ ਹੈ। ਸਾਰੇ ਕਹਿੰਦੇ ਹਨ ਕਿ ਗੁਰੂ ਜੀ ਸਭ ‘ਦੀਦੀ’ ਹਨ, ਇਸ ਲਈ ਪਤਾ ਨਹੀਂ ਲੱਗਦਾ। ਸੋ ਅਸੀਂ ਆਪਣੀ ਬੇਟੀ ਹਨੀਪ੍ਰੀਤ ਨੂੰ ‘ਰੂਹ ਦੀ’, ਭਾਵ ਰੂਹਾਨੀ ਦੀਦੀ ਦਾ ਨਾਂ ਦੇ ਦਿੱਤਾ ਹੈ।

Add a Comment

Your email address will not be published. Required fields are marked *