ਗੁੱਸੇ ’ਚ ਆਪੇ ਤੋਂ ਬਾਹਰ ਹੋਏ ਮੰਤਰੀ ਜੀ, ਪੈਰੀਂ ਹੱਥ ਲਾਉਣ ਜਾ ਰਹੀ ਔਰਤ ਦੇ ਮਾਰਿਆ ਥੱਪੜ

ਕਰਨਾਟਕ ਦੀ ਬਸਵਰਾਜ ਬੋਮਈ ਸਰਕਾਰ ਨਵੀਂ ਮੁਸੀਬਤ ’ਚ ਫਸ ਗਈ ਹੈ। ਕਰਨਾਟਕ ਸਰਕਾਰ ’ਚ ਵਿਕਾਸ ਮੰਤਰੀ ਵੀ. ਸੋਮੰਨਾ ਨੇ ਸ਼ਿਕਾਇਤ ਲੈ ਕੇ ਆਈ ਇਕ ਔਰਤ ਨੂੰ ਸ਼ਰੇਆਮ ਥੱਪੜ ਮਾਰ ਦਿੱਤਾ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਚਾਮਰਾਜਨਗਰ ਜ਼ਿਲ੍ਹੇ ਦੇ ਮੰਤਰੀ ਸੋਮੰਨਾ ਗੁੰਡਲੁਪੇਟ ਦੇ ਹੰਗਲਾ ਪਿੰਡ ਗਏ ਸਨ ਅਤੇ ਇਕ ਜਾਇਦਾਦ ਦੇ ਦਸਤਾਵੇਜ਼ ਵੰਡ ਸਮਾਰੋਹ ਵਿਚ ਹਿੱਸਾ ਲੈ ਰਹੇ ਸਨ। ਵਾਇਰਲ ਵੀਡੀਓ ਵਿਚ ਇਕ ਔਰਤ ਨੂੰ ਸਮਾਰੋਹ ਦੌਰਾਨ ਮੰਤਰੀ ਨੂੰ ਜ਼ਮੀਨ ਅਲਾਟ ਕਰਨ ਲਈ ਬੇਨਤੀ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਬੇਕਾਬੂ ਭੀੜ ਕਾਰਨ ਮਹਿਲਾ ਨੂੰ ਧੱਕਾ ਦੇਣ ‘ਤੇ ਮੰਤਰੀ ਨੇ ਗੁੱਸੇ ‘ਚ ਆ ਕੇ ਉਸ ਦੇ ਥੱਪੜ ਮਾਰ ਦਿੱਤਾ।

ਔਰਤ ਜਿਵੇਂ ਹੀ ਉਨ੍ਹਾਂ ਦੇ ਪੈਰੀਂ ਹੱਥ ਲਾਉਣ ਲਈ ਝੁੱਕੀ ਮੰਤਰੀ ਨੇ ਸਾਰਿਆਂ ਦੇ ਸਾਹਮਣੇ ਔਰਤ ਨੂੰ ਥੱਪੜ ਮਾਰ ਦਿੱਤਾ। ਘਟਨਾ ਤੋਂ ਬਾਅਦ ਕੁਝ ਦੇਰ ਲਈ ਮੌਕੇ ’ਤੇ ਮੌਜੂਦ ਲੋਕਾਂ ਨੇ ਅਸਹਿਜ ਮਹਿਸੂਸ ਕੀਤਾ। ਔਰਤ ਨੇ ਦਾਅਵਾ ਕੀਤਾ ਹੈ ਕਿ ਮੰਤਰੀ ਨੇ ਉਸ ਨੂੰ ਥੱਪੜ ਨਹੀਂ ਮਾਰਿਆ ਸਗੋਂ ਉਸ ਨੂੰ ਦਿਲਾਸਾ ਦਿੱਤਾ। ਔਰਤ ਨੇ ਕਿਹਾ ਕਿ ਮੈਂ ਗਰੀਬ ਪਰਿਵਾਰ ਤੋਂ ਹਾਂ। ਮੈਂ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਤੋਂ ਜ਼ਮੀਨ ਅਲਾਟ ਕਰਨ ਦੀ ਗੁਹਾਰ ਲਾਈ ਹੈ। ਉਹ ਮੇਰੀ ਮਦ ਕਰਨਗੇ ਪਰ ਪ੍ਰਚਾਰਿਤ ਕੀਤਾ ਗਿਆ ਕਿ ਉਨ੍ਹਾਂ ਨੇ ਮੈਨੂੰ ਕੁੱਟਿਆ ਹੈ। ਹਾਲਾਂਕਿ ਮੰਤਰੀ ਨੇ ਅਜੇ ਤੱਕ ਘਟਨਾ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। 

Add a Comment

Your email address will not be published. Required fields are marked *