18 ਜੂਨ ਤੋਂ ਸ਼ੁਰੂ ਹੋਵੇਗੀ ਜੰਮੂ-ਵੈਸ਼ਨੋ ਦੇਵੀ ਲਈ ਹੈਲੀਕਾਪਟਰ ਸੇਵਾ
June 11, 2024
ਕਟੜਾ- ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਸ਼ਰਧਾਲੂਆਂ ਦੀ ਸਹੂਲਤ ਲਈ ਜੰਮੂ-ਵੈਸ਼ਨੋ ਦੇਵੀ ਵਿਚਕਾਰ ਹੈਲੀਕਾਪਟਰ ਸੇਵਾ 18 ਜੂਨ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਸਬੰਧੀ ਟਵੀਟ ਕਰਦਿਆਂ ਸੀ. ਈ. ਓ. ਸ਼੍ਰਾਈਨ ਬੋਰਡ ਅੰਸ਼ੁਲ ਗਰਗ ਨੇ ਲਿਖਿਆ ਕਿ ਜੰਮੂ-ਵੈਸ਼ਨੋ ਦੇਵੀ ਹੈਲੀਕਾਪਟਰ ਪੈਕੇਜ ਵਿਚ ਸ਼ਰਧਾਲੂਆਂ ਨੂੰ ਹੈਲੀਕਾਪਟਰ ਦੀ ਸਹੂਲਤ ਦੇ ਨਾਲ-ਨਾਲ ਬੈਟਰੀ ਕਾਰ ਦੀ ਸਹੂਲਤ, ਦਰਸ਼ਨਾਂ ’ਚ ਪਹਿਲ, ਭੈਰੋਂ ਵੈਲੀ ਰੋਪਵੇਅ ਦੀ ਸਹੂਲਤ ਦੇ ਨਾਲ ਰਿਫਰੈਸ਼ਮੈਂਟ ਅਤੇ ਪ੍ਰਸ਼ਾਦ ਵੀ ਦਿੱਤਾ ਜਾਵੇਗਾ।
ਸ਼੍ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਉਸੇ ਦਿਨ ਵਾਪਸ ਆਉਣ ਵਾਲੇ ਸ਼ਰਧਾਲੂਆਂ ਨੂੰ ਉਕਤ ਸਹੂਲਤ ਲਈ ਪ੍ਰਤੀ ਸ਼ਰਧਾਲੂ 35,000 ਰੁਪਏ ਅਦਾ ਕਰਨੇ ਪੈਣਗੇ। ਉਥੇ ਹੀ ਅਗਲੇ ਦਿਨ ਪਰਤਣ ਵਾਲੇ ਹਰ ਸ਼ਰਧਾਲੂ ਨੂੰ 60,000 ਰੁਪਏ ਦੇਣੇ ਹੋਣਗੇ।

