ਅੱਜ ਤੋਂ 6 ਦਿਨ ਬੰਦ ਰਹਿਣਗੇ ਬੈਂਕ, ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰੋ ਛੁੱਟੀਆਂ ਦੀ ਲਿਸਟ

-ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। ਇਸ ਸੋਮਵਾਰ 24 ਅਕਤੂਬਰ ਨੂੰ ਦੀਵਾਲੀ ਹੈ। ਅੱਜ ਭਾਵ 22 ਅਕਤੂਬਰ ਨੂੰ ਧਨਤੇਰਸ ਹੈ। ਧਨਤੇਰਸ ਤੋਂ ਸ਼ੁਰੂ ਹੋ ਕੇ ਭਾਈਦੂਜ ਤੱਕ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਤੁਹਾਨੂੰ ਲੰਬੀ ਉਡੀਕ ਕਰਨੀ ਪੈ ਸਕਦੀ ਹੈ। ਦਰਅਸਲ ਇਸ ਦੀਵਾਲੀ ਭਾਈਦੂਜ ਤੱਕ ਵੱਖ-ਵੱਖ ਸ਼ਹਿਰਾਂ ‘ਚ ਬੈਂਕਾਂ ਦੀਆਂ ਛੁੱਟੀਆਂ ਹਨ।
ਵੱਖ-ਵੱਖ ਸ਼ਹਿਰਾਂ ਦੇ ਲਈ ਨਿਯਮ
ਆਰ.ਬੀ.ਆਈ ਦੇ ਹਾਲੀਡੇ ਕੈਲੰਡਰ ਦੇ ਮੁਤਾਬਕ ਅਗਲੇ 10 ਦਿਨਾਂ ‘ਚ 8 ਦਿਨ ਬੈਂਕ ਬੰਦ ਰਹਿਣਗੇ। ਇਸ ‘ਚ ਹਫ਼ਤਾਵਾਰੀ ਛੁੱਟੀ ਵੀ ਸ਼ਾਮਲ ਹੈ। RBI ਹਾਲੀਡੇ ਕੈਲੰਡਰ ਦੇ ਮੁਤਾਬਕ ਦੀਵਾਲੀ, ਗੋਵਰਧਨ ਪੂਜਾ ਅਤੇ ਭਾਈਦੂਜ ਦੇ ਮੌਕੇ ‘ਤੇ ਵੱਖ-ਵੱਖ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣ ਵਾਲੇ ਹਨ। ਹਾਲਾਂਕਿ ਸੂਬਿਆਂ ਅਤੇ ਸ਼ਹਿਰਾਂ ਵਿੱਚ ਬੈਂਕਾਂ ਦੀਆਂ ਛੁੱਟੀਆਂ ਵੱਖ-ਵੱਖ ਹੁੰਦੀਆਂ ਹਨ। ਕਈ ਸੂਬਿਆਂ ਦੇ ਪ੍ਰਮੁੱਖ ਤਿਉਹਾਰਾਂ ‘ਤੇ ਸਿਰਫ਼ ਉਨ੍ਹਾਂ ਸੂਬਿਆਂ ਵਿੱਚ ਬੈਂਕਾਂ ਵਿੱਚ ਛੁੱਟੀ ਹੋਵੇਗੀ।
ਲਗਾਤਾਰ 6 ਦਿਨ ਬੰਦ ਰਹਿਣਗੇ ਬੈਂਕ
22 ਅਕਤੂਬਰ- ਚੌਥਾ ਸ਼ਨੀਵਾਰ (ਹਫ਼ਤਾਵਾਰੀ ਛੁੱਟੀ)
24 ਅਕਤੂਬਰ -ਕਾਲੀ ਪੂਜਾ/ਨਰਕ ਚਤੁਰਦਸ਼ੀ/ਦੀਵਾਲੀ/ਲਕਸ਼ਮੀ ਪੂਜਾ ਦੀ ਵਜ੍ਹਾ ਨਾਲ ਹੈਦਰਾਬਾਦ,ਇੰਫਾਲ ਅਤੇ ਗੰਗਟੋਕ ਨੂੰ ਛੱਡ ਕੇ ਦੇਸ਼ ਦੇ ਹੋਰਾਂ ਸ਼ਹਿਰਾਂ ‘ਚ ਬੈਂਕ ਬੰਦ ਰਹਿਣਗੇ। 
25 ਅਕਤੂਬਰ- ਲਕਸ਼ਮੀ ਪੂਜਾ/ਦੀਵਾਲੀ/ਗੋਵਰਧਨ ਪੂਜਾ ਦੇ ਕਾਰਨ ਗੰਗਟੋਕ, ਹੈਦਰਾਬਾਦ, ਇੰਫਾਲ ਅਤੇ ਜੈਪੁਰ ‘ਚ ਬੈਂਕ ਬੰਦ ਹਨ।
26 ਅਕਤੂਬਰ- ਭਾਈਦੂਜ ਵਰਗੇ ਤਿਉਹਾਰਾਂ ਕਾਰਨ ਅਹਿਮਦਾਬਾਦ, ਬੰਗਲੁਰੂ, ਬੇਲਾਪੁਰ, ਦੇਹਰਾਦੂਨ, ਗੰਗਟੋਕ, ਜੰਮੂ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਸ਼ਿਲਾਂਗ ਅਤੇ ਸ਼ਿਮਲਾ ‘ਚ ਬੈਂਕ ਬੰਦ ਰਹਿਣਗੇ।
27 ਅਕਤੂਬਰ-ਭਾਈ ਦੂਜ/ਚਿੱਤਰਗੁਪਤ ਵਰਗੇ ਤਿਉਹਾਰਾਂ ਕਾਰਨ ਲਖਨਊ, ਕਾਨਪੁਰ, ਇੰਫਾਲ ਅਤੇ ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ।
28 ਅਕਤੂਬਰ- ਡਾਲਾ ਛੇਠ/ਸਰਦਾਰ ਵਲੱਭ ਭਾਈ ਪਟੇਲ ਜਯੰਤੀ ਕਾਰਨ ਬੈਂਕ ਅਹਿਮਦਾਬਾਦ, ਪਟਾਨਾ ਅਤੇ ਰਾਂਚੀ ਵਿੱਚ ਬੈਂਕ ਬੰਦ ਰਹਿਣਗੇ।

Add a Comment

Your email address will not be published. Required fields are marked *