ਆਲੀਸ਼ਾਨ ਬੰਗਲਾ ਲੈਣ ਤੋਂ ਬਾਅਦ ਦੀਪਿਕਾ-ਰਣਵੀਰ ਨੇ ਲਈ MERCEDES-MAYBACH GLS600 ਕਾਰ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਜੋੜੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ’ਚ ਰਹਿੰਦੇ ਹਨ। ਪਿਛਲੇ ਮਹੀਨੇ ਜੋੜੇ ਨੇ ਮੁੰਬਈ ਦੇ ਨੇੜੇ ਇਕ ਬੀਚ ’ਤੇ ਅਲੀਬਾਗ ’ਚ ਕਰੋੜਾਂ ਦੀ ਕੀਮਤ ਦਾ ਇਕ ਆਲੀਸ਼ਾਨ ਬੰਗਲਾ ਖਰੀਦਿਆ ਸੀ। ਇਸ ਬੰਗਲੇ ਦੀ ਕੀਮਤ 22 ਕਰੋੜ ਦੱਸੀ ਜਾ ਰਹੀ ਹੈ।

ਇਸ ਦੇ ਨਾਲ ਹੀ ਹੁਣ ਇਸ ਜੋੜੇ ਨੇ ਇਕ ਸ਼ਾਨਦਾਰ ਲਗਜ਼ਰੀ ਕਾਰ ਵੀ ਖਰੀਦੀ ਹੈ। Mercedes-Maybach GLS600 ਰਣਵੀਰ ਅਤੇ ਦੀਪਿਕਾ ਦੀ ਕਾਰ ਕਲੈਕਸ਼ਨ ’ਚ ਸ਼ਾਮਲ ਹੋ ਗਈ ਹੈ।

ਉਨ੍ਹਾਂ ਨੇ ਨੀਲੇ ਰੰਗ ਦੀ Mercedes-Maybach GLS600 ਖ਼ਰੀਦੀ ਹੈ, ਜਿਸ ਦੀ ਕੀਮਤ 2.8 ਕਰੋੜ ਰੁਪਏ (ਐਕਸ-ਸ਼ੋਰੂਮ) ਦੱਸੀ ਜਾ ਰਹੀ ਹੈ। ਜੋੜੇ ਦੀ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

Mercedes-Maybach GLS600 ਸਭ ਤੋਂ ਲਗਜ਼ਰੀ SUV ਹੈ, ਇਸ ’ਚ ਲੈਦਰ ਅਪਹੋਲਸਟ੍ਰੀ, ਇਲੈਕਟ੍ਰਾਨਿਕ ਪੈਨੋਰਾਮਿਕ ਸਲਾਈਡਿੰਗ ਸਨਰੂਫ, ਵੈਂਟੀਲੇਟਰ ਮਸਾਜ ਸੀਟਾਂ ਸਮੇਤ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਇਸ ਦੇ ਕੈਬਿਨ ’ਚ ਬੈਠਦਿਆਂ ਹੀ ਲਗਜ਼ਰੀ ਦਾ ਅਹਿਸਾਸ ਹੁੰਦਾ ਹੈ।

ਜੋੜੇ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਆਲੀਆ ਭੱਟ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰਾ  ਅਤੇ ਰੋਹਿਤ ਸ਼ੈੱਟੀ ਦੀ ‘ਸਰਕਸ’ ’ਚ ਨਜ਼ਰ ਆਉਣਗੇ।

ਇਸ ਦੇ ਨਾਲ ਹੀ ਦੀਪਿਕਾ ਜਲਦ ਹੀ ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਪਠਾਨ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦੀਪਿਕਾ ਅਮਿਤਾਭ ਬੱਚਨ ਅਤੇ ਪ੍ਰਭਾਸ ਨਾਲ ਨਾਗ ਅਸ਼ਵਿਨ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਵੀ ਕਰ ਰਹੀ ਹੈ।

ਇੰਨਾ ਹੀ ਨਹੀਂ, ਦੀਪਿਕਾ ਅਮਿਤਾਭ ਬੱਚਨ ਦੇ ਨਾਲ ‘ਦਿ ਇੰਟਰਨ’ ਦੇ ਹਿੰਦੀ ਰੀਮੇਕ ਅਤੇ ਰਿਤਿਕ ਰੋਸ਼ਨ ਦੇ ਨਾਲ ‘ਫ਼ਾਈਟਰ’ ’ਚ ਨਜ਼ਰ ਆਵੇਗੀ।

Add a Comment

Your email address will not be published. Required fields are marked *