53ਵੇਂ IFFI ’ਚ ਦਿਖਾਈਆਂ ਜਾਣਗੀਆਂ RRR ਅਤੇ ਕਸ਼ਮੀਰ ਫ਼ਾਈਲਜ਼, ਜਾਣੋ ਕਦੋਂ ਸ਼ੁਰੂ ਹੋਵੇਗਾ ਫ਼ੈਸਟੀਵਲ

ਨਵੀਂ ਦਿੱਲੀ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਆ ’ਚ 53ਵਾਂ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ (IFFI)ਸ਼ੁਰੂ ਹੋਣ ਜਾ ਰਿਹਾ ਹੈ। ਇਹ 20 ਤੋਂ 28 ਨਵੰਬਰ ਤੱਕ ਚੱਲੇਗਾ ਜਿਸ ’ਚ 25 ਫ਼ੀਚਰ ਫ਼ਿਲਮਾਂ ਅਤੇ 20 ਗੈਰ-ਫ਼ਿਚਰ ਫ਼ਿਲਮਾਂ ਦਿਖਾਈਆਂ ਜਾਣਗੀਆਂ। ਇੰਡੀਅਨ ਪੈਨੋਰਮਾ ’ਚ ਦਿਵਿਆ ਕੋਵਾਸਜੀ ਵੱਲੋਂ ਨਿਰਦੇਸ਼ਤ 2022 ਦੀ ਸ਼ੁਰੂਆਤੀ ਗੈਰ-ਫ਼ੀਚਰ ਫ਼ਿਲਮ ‘ਦਿ ਸ਼ੋਅ ਮਸਟ ਗੋ ਆਨ’ ਹੈ। 

ਇਸ ਤੋਂ ਇਲਾਵਾ ਮੇਨ ਸਟ੍ਰੀਮ ਸਿਨੇਮਾ ਸੈਕਸ਼ਨ ’ਚ ‘ਦਿ ਕਸ਼ਮੀਰ ਫ਼ਾਈਲਜ਼’ ਅਤੇ ਐੱਸ.ਐੱਸ. ਰਾਜਾਮੌਲੀ ਦੀ ਆਰ.ਆਰ.ਆਰ ਦਾ ਨਾਂ ਵੀ ਸ਼ਾਮਲ ਹੈ। ਦੱਸ ਦੇਈਏ ਕਿ 53ਵੇਂ ਅਡੀਸ਼ਨ IFFI ਗੋਆ ’ਚ 20 ਤੋਂ 28 ਨਵੰਬਰ 2022 ਤੱਕ ਭਾਰਤ ਅਤੇ ਦੁਨੀਆ ਭਰ ਦੀਆਂ ਬਿਹਤਰੀਨ ਸਮਕਾਲੀ ਅਤੇ ਕਲਾਸਿਕ ਫ਼ਿਲਮਾਂ ਦਾ ਕੋਲਾਜ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਗੋਆ ’ਚ ਹੋਣ ਵਾਲੇ 53ਵੇਂ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਦੇ ਨਾਲ ਇਕ ਹੋਰ ਸਰਪ੍ਰਾਈਜ਼ ਰੱਖਿਆ ਹੈ।

ਇਸ ’ਚ ਨਵੇਂ ਪ੍ਰਤਿਭਾਸ਼ਾਲੀ ਫ਼ਿਲਮ ਨਿਰਮਾਤਾਵਾਂ ਨੂੰ ਸੱਦਾ ਦਿੰਦੇ ਹੋਏ ‘75 ਕਰੀਏਟਿਵ ਮਾਈਂਡਸ ਆਫ਼ ਟੂਮੋਰੋ’ ਨਾਂ ਦਾ ਇਕ ਸੈਕਸ਼ਨ ਸ਼ੁਰੂ ਕੀਤਾ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਫ਼ਿਲਮ ਨਿਰਮਾਣ ਨਾਲ ਜੁੜੀ ਪ੍ਰਤਿਭਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। 

Add a Comment

Your email address will not be published. Required fields are marked *