ਪਾਕਿਸਤਾਨ ’ਚ ਦੋ ਹਿੰਦੂ ਲੜਕੀਆਂ ਨੂੰ ਕੀਤਾ ਅਗਵਾ, ਪੁਲਸ ਨੇ ਕੇਸ ਦਰਜ ਕਰਨ ਤੋਂ ਕੀਤਾ ਇਨਕਾਰ

ਗੁਰਦਾਸਪੁਰ/ਪਾਕਿਸਤਾਨ –ਪਾਕਿਸਤਾਨ ਦੇ ਸਿੰਧ ਸੂਬੇ ’ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਸ਼ਹਿਰ ਕਰਾਚੀ ਦੇ ਨਜ਼ਦੀਕ ਸਲਾਹ ਪਟ ਇਲਾਕੇ ’ਚ ਹਿੰਦੂ ਫਿਰਕੇ ਦੀਆਂ ਦੋ ਸਕੀਆਂ ਭੈਣਾਂ ਨੂੰ ਉਸ ਸਮੇਂ ਅਗਵਾ ਕੀਤਾ ਗਿਆ, ਜਦ ਉਹ ਆਪਣੀ ਮਾਂ ਦੇ ਨਾਲ ਘਰ ਵਾਪਸ ਆ ਰਹੀ ਸੀ।

ਅਗਵਾ ਹੋਈਆਂ ਲੜਕੀਆਂ ਦੀ ਮਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਪੁਲਸ ਦੇ ਵਤੀਰੇ ਖ਼ਿਲਾਫ਼ ਪੁਲਸ ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ, ਪਰ ਪੁਲਸ ਨੇ ਇਹ ਕਹਿ ਕੇ ਕੇਸ ਦਰਜ਼ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਹਿੰਦੂ ਲੜਕੀਆਂ ਆਪਣੀ ਮਰਜ਼ੀ ਨਾਲ ਭੱਜਦੀਆਂ ਹਨ ਅਤੇ ਧਰਮ ਪਰਿਵਰਤਣ ਕਰਕੇ ਨਿਕਾਹ ਕਰਵਾ ਲੈਂਦੀਆ ਹਨ, ਪਰ ਪੁਲਸ ਵੱਲੋਂ ਕੇਸ ਦਰਜ਼ ਕਰਨ ਤੇ ਕਈ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਪੁਲਸ ਨੂੰ ਸਾਹਮਣਾ ਕਰਨਾ ਪੈਦਾ ਹੈ। ਜਿੰਨਾਂ ਲੜਕੀਆਂ ਨੂੰ ਅਗਵਾ ਕੀਤਾ ਗਿਆ, ਉਨ੍ਹਾਂ ਦੀ ਉਮਰ 17 ਅਤੇ 18 ਸਾਲ ਦੀ ਹੈ ਅਤੇ ਅਗਵਾ ਕਰਨ ਵਾਲਿਆਂ ਦੀ ਗਿਣਤੀ ਤਿੰਨ ਸੀ। ਜਦ ਲੜਕੀਆਂ ਦੀ ਮਾਂ ਨੇ ਅਗਵਾ ਕਰਨ ਵਾਲਿਆਂ ਦਾ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਲੜਕੀਆਂ ਦੀ ਮਾਂ ਤੇ ਹਮਲਾ ਕਰਕੇ ਜਖ਼ਮੀ ਕਰ ਦਿੱਤਾ।

Add a Comment

Your email address will not be published. Required fields are marked *