ਸਿਰਫ਼ ਸ਼ੌਹਰਤ ਲਈ ਨੌਜਵਾਨ ਨੇ ਦਿੱਤੀਆਂ ਸਨ ਬਲਕੌਰ ਅਤੇ ਸਲਮਾਨ ਨੂੰ ਧਮਕੀਆਂ

ਮਾਨਸਾ, 27 ਮਾਰਚ-: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਵਾਲੇ ਰਾਜਸਥਾਨ ਦੇ ਜ਼ਿਲ੍ਹਾ ਜੋਧਪੁਰ ਪੱਛਮ ਦੇ ਥਾਣਾ ਲੂਨੀ ਦੇ ਧਾਕੜ ਰਾਮ ਸਿਆਗ (21) ਨੂੰ ਮੁੰਬਈ ਅਤੇ ਰਾਜਸਥਾਨ ਪੁਲੀਸ ਨੇ ਸਾਂਝੀ ਕਾਰਵਾਈ ਕਰਕੇ ਕਾਬੂ ਕਰ ਲਿਆ ਹੈ। ਉਸ ਨੂੰ ਅਦਾਲਤ ਨੇ ਸੱਤ ਦਿਨ ਦੀ ਪੁਲੀਸ ਹਿਰਾਸਤ ’ਚ ਭੇਜਿਆ ਹੈ। ਹੁਣ ਮਾਨਸਾ ਪੁਲੀਸ ਉਸ ਨੂੰ ਮਹਾਰਾਸ਼ਟਰ ਪੁਲੀਸ ਤੋਂ ਟਰਾਂਜ਼ਿਟ ਰਿਮਾਂਡ ’ਤੇ ਲੈ ਕੇ ਆਵੇਗੀ। ਪੁਲੀਸ ਮੁਤਾਬਕ ਨੌਜਵਾਨ ਨੇ ਸਿਰਫ਼ ਸ਼ੌਹਰਤ ਹਾਸਲ ਕਰਨ ਲਈ ਇਹ ਧਮਕੀਆਂ ਦਿੱਤੀਆਂ ਸਨ। ਮਾਨਸਾ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਲਕੌਰ ਸਿੰਘ ਤੇ ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਵਾਲੇ ਧਾਕੜ ਰਾਮ ਸਿਆਗ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਨੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੀ ਗਿਣਤੀ ਵਧਾਉਣ ਅਤੇ ਪ੍ਰਸਿੱਧ ਹੋਣ ਦੀ ਮਨਸ਼ਾ ਨਾਲ ਇਹ ਧਮਕੀਆਂ ਦਿੱਤੀਆਂ ਸਨ। ਪੁਲੀਸ ਅਨੁਸਾਰ ਧਾਕੜ ਰਾਮ ਸਿਆਗ 12ਵੀਂ ਪਾਸ ਹੈ ਜੋ ਫਿਲਹਾਲ ਵਿਹਲਾ ਹੈ।

Add a Comment

Your email address will not be published. Required fields are marked *