ਅਕਸ਼ੈ ਕੁਮਾਰ ਦੀ ‘ਰਾਮ ਸੇਤੂ’ ਨੂੰ CBFC ਵੱਲੋਂ ਮਿਲਿਆ U/A ਸਰਟੀਫ਼ਿਕੇਟ

ਨਵੀਂ ਦਿੱਲੀ- ਅਕਸ਼ੈ ਕੁਮਾਰ ਬਾਲੀਵੁੱਡ ਇੰਡਸਟਰੀ ਨੂੰ ਦਮਦਾਰ ਫ਼ਿਲਮਾਂ ਦੇ ਰਹੇ ਹਨ। ਇਸ ਸਾਲ ਅਕਸ਼ੈ ਆਪਣੀ ਪੰਜਵੀਂ ਫ਼ਿਲਮ ‘ਰਾਮ ਸੇਤੂ’ ਲੈ ਕੇ ਆ ਰਹੇ ਹਨ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਾਮ ਸੇਤੂ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ (CBFC) ਵੱਲੋਂ U/A ਸਰਟੀਫ਼ਿਕੇਟ ਦਿੱਤਾ ਗਿਆ ਹੈ। ਦੱਸ ਦੇਈਏ CBFC ਨੇ ਫ਼ਿਲਮ ਦਾ ਕੋਈ ਸੀਨ ਨਹੀਂ ਕੱਟਿਆ ਹੈ ਪਰ ਕੁਝ ਡਾਇਲਾਗ ਬਦਲਣ ਲਈ ਕਿਹਾ ਹੈ। 

ਖ਼ਬਰਾਂ ਮੁਤਾਬਕ ਫ਼ਿਲਮ ਦੇ ਕਈ ਡਾਇਲਾਗਸ ’ਚ ‘ਰਾਮ’ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਮੇਕਰਸ ਨੂੰ ਉਸ ਦੀ ਜਗ੍ਹਾ ‘ਸ਼੍ਰੀ ਰਾਮ’ ਬੋਲਣ ਲਈ ਕਿਹਾ ਗਿਆ ਸੀ। ਇਸੇ ਤਰ੍ਹਾਂ ‘ਬੁੱਧ’ ਨੂੰ ‘ਭਗਵਾਨ ਬੁੱਧ’ ਲਈ ਬੋਲਿਆ ਗਿਆ। ਇਸ ਤੋਂ ਇਲਾਵਾ ਫ਼ਿਲਮ ’ਚ CBFC ਮੈਂਬਰਾਂ ਨੇ ਨਿਰਮਾਤਾਵਾਂ ਨੂੰ ਸ਼ੁਰੂਆਤੀ ਡਿਸਕਲੇਮਰ ’ਚ ਕੁਝ ਬਦਲਾਅ ਕਰਨ ਅਤੇ ਇਸਦੀ ਲੰਬਾਈ ਨੂੰ ਵੀ ਵਧਾਉਣ ਲਈ ਕਿਹਾ ਤਾਂ ਜੋ ਦਰਸ਼ਕਾਂ ਨੂੰ ਇਸ ਨੂੰ ਪੜ੍ਹਨ ਲਈ ਸਮਾਂ ਮਿਲ ਸਕੇ।

ਇਨ੍ਹਾਂ ਸਾਰੇ ਬਦਲਾਅ ਤੋਂ ਬਾਅਦ 19 ਅਕਤੂਬਰ ਬੁੱਧਵਾਰ ਨੂੰ ਰਾਮ ਸੇਤੂ ਨਿਰਮਾਤਾਵਾਂ ਨੂੰ ਸੈਂਸਰ ਸਰਟੀਫ਼ਿਕੇਟ ਸੌਂਪ ਦਿੱਤਾ ਗਿਆ। ਫ਼ਿਲਮ ਬਾਰੇ ਸਰਟੀਫ਼ਿਕੇਟ ’ਚ ਦੱਸਿਆ ਗਿਆ ਸੀ ਕਿ ‘ਰਾਮ ਸੇਤੂ’ 144 ਮਿੰਟ ਯਾਨੀ ਕਿ 2 ਘੰਟੇ 24 ਮਿੰਟ ਦੀ ਹੈ।

Add a Comment

Your email address will not be published. Required fields are marked *