ਸਲਮਾਨ ਖ਼ਾਨ ਨੇ ਚੱਲਦੇ ਸ਼ੋਅ ’ਚ ਕੀਤਾ ਕੰਗਨਾ ਰਣੌਤ ਨਾਲ ਫਲਰਟ

ਮੁੰਬਈ – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਾਲ ਹੀ ’ਚ ਆਪਣੀ ਫ਼ਿਲਮ ‘ਤੇਜਸ’ ਦੀ ਪ੍ਰਮੋਸ਼ਨ ਲਈ ‘ਬਿੱਗ ਬੌਸ 17’ ਦੇ ਸੈੱਟ ’ਤੇ ਪਹੁੰਚੀ। ਕੰਗਨਾ ਨੇ ਹੋਸਟ ਸਲਮਾਨ ਖ਼ਾਨ ਨਾਲ ਗੱਲ ਕੀਤੀ, ਜਿਸ ਦੌਰਾਨ ਸਲਮਾਨ ਉਸ ਨਾਲ ਫਲਰਟ ਕਰਦੇ ਨਜ਼ਰ ਆਏ। ਦੋਵਾਂ ਨੇ ਸਟੇਜ ’ਤੇ ਖ਼ੂਬ ਮਜ਼ਾਕ ਕੀਤਾ ਤੇ ਇਕੱਠੇ ਗਰਬਾ ਵੀ ਕੀਤਾ। ਹਾਲ ਹੀ ’ਚ ਕਲਰਸ ਚੈਨਲ ਵਲੋਂ ‘ਬਿੱਗ ਬੌਸ 17’ ਦਾ ਇਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। ਪ੍ਰੋਮੋ ’ਚ ਦਿਖਾਇਆ ਗਿਆ ਹੈ ਕਿ ਕੰਗਨਾ ਰਣੌਤ ਸ਼ੋਅ ਦੀ ਸਟੇਜ ’ਤੇ ਸਲਮਾਨ ਦੀ ਤਰ੍ਹਾਂ ਅਦਾਕਾਰੀ ਕਰਦੀ ਸ਼ੋਅ ਨੂੰ ਹੋਸਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਕੰਗਨਾ ਸਲਮਾਨ ਦੀ ਨਕਲ ਕਰਦਿਆਂ ਕਹਿੰਦੀ ਹੈ, ‘‘ਹੈਲੋ, ਨਮਸਤੇ, ਸਲਾਮ। ਅੱਜ ਮੈਂ ਭਾਰਤ ਦੀ ਮਸ਼ਹੂਰ ਤੇ ਬਿਹਤਰੀਨ ਅਦਾਕਾਰਾ ਕੰਗਨਾ ਰਣੌਤ ਦਾ ਸਵਾਗਤ ਕਰਨ ਜਾ ਰਹੀ ਹਾਂ।’’ ਇਸ ਦੌਰਾਨ ਸਲਮਾਨ ਖ਼ਾਨ ਦਾਖ਼ਲ ਹੁੰਦੇ ਹਨ, ਜਿਸ ਨੂੰ ਦੇਖ ਕੇ ਅਦਾਕਾਰਾ ਡਰ ਜਾਂਦੀ ਹੈ।

ਅੱਗੇ ਸਲਮਾਨ ਨੇ ਕੰਗਨਾ ਨੂੰ ਪੁੱਛਿਆ ਕਿ ਕੀ ਤੁਸੀਂ ਮੈਨੂੰ ਵੀ ਨਹੀਂ ਛੱਡੋਗੇ? ਇਸ ਦੇ ਜਵਾਬ ’ਚ ਕੰਗਨਾ ਨੇ ਆਪਣੀ ਫ਼ਿਲਮ ‘ਤੇਜਸ’ ਦਾ ਇਕ ਡਾਇਲਾਗ ਬੋਲਿਆ, ‘‘ਛੇੜੋਗੇ ਤਾਂ ਛੱਡਾਂਗੇ ਨਹੀਂ।’’ ਅੱਗੇ ਸਲਮਾਨ ਨੇ ਕਿਹਾ, ‘‘ਜੇਕਰ ਸੈੱਟ ’ਤੇ ਕੋਈ ਸਹਿ-ਕਲਾਕਾਰ ਤੁਹਾਡੇ ਨਾਲ ਫਲਰਟ ਕਰਦਾ ਹੈ ਤਾਂ ਤੁਸੀਂ ਕੀ ਕਰਦੇ ਹੋ?’’ ਇਸ ’ਤੇ ਕੰਗਨਾ ਨੇ ਕਿਹਾ, ‘‘ਜੇਕਰ ਕੋਈ ਮੇਰੇ ਨਾਲ ਫਲਰਟ ਕਰਦਾ ਹੈ, ਜੋ ਤੁਹਾਡੇ ਵਰਗਾ ਹੈਂਡਸਮ ਹੈ ਤਾਂ ਮੈਂ ਇਸ ਨੂੰ ਪੂਰੇ ਦਿਲ ਨਾਲ ਕਰਾਂਗੀ।’’ ਫਿਰ ਕੰਗਨਾ ਦੇ ਕਹਿਣ ’ਤੇ ਸਲਮਾਨ ਨੇ ਉਸ ਨਾਲ ਫਲਰਟ ਕੀਤਾ ਤੇ ਕਿਹਾ, ‘‘ਤੁਸੀਂ ਬਹੁਤ ਖ਼ੂਬਸੂਰਤ ਲੱਗ ਰਹੇ ਹੋ, ਅਗਲੇ 10 ਸਾਲਾਂ ਬਾਅਦ ਕੀ ਕਰਨ ਜਾ ਰਹੇ ਹੋ।’’ ਸਲਮਾਨ ਖ਼ਾਨ ਖ਼ੁਦ ਵੀ ਆਪਣੇ ਫਲਰਟਿੰਗ ਹੁਨਰ ’ਤੇ ਹੱਸ ਪਏ ਸਨ। ਇਸ ਤੋਂ ਇਲਾਵਾ ਦੋਵਾਂ ਨੇ ਸਟੇਜ ’ਤੇ ਹੀ ਗਰਬਾ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ‘ਬਿੱਗ ਬੌਸ 17’ ਦੀ ਗੱਲ ਕਰੀਏ ਤਾਂ ਸ਼ੋਅ ’ਚ ਇਨ੍ਹੀਂ ਦਿਨੀਂ ਜ਼ਬਰਦਸਤ ਲੜਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਹਾਲ ਹੀ ’ਚ ‘ਵੀਕੈਂਡ ਕਾ ਵਾਰ’ ’ਚ ਸਲਮਾਨ ਖ਼ਾਨ ਨੇ ਈਸ਼ਾ ਮਾਲਵੀਆ ਦੀ ਕਲਾਸ ਲਗਾਈ ਸੀ, ਜਿਸ ਤੋਂ ਬਾਅਦ ਮੰਨਾਰਾ ਤੇ ਅੰਕਿਤਾ ਲੋਖੰਡੇ ਵਿਚਾਲੇ ਜ਼ਬਰਦਸਤ ਲੜਾਈ ਹੋਈ ਸੀ। ਅਭਿਸ਼ੇਕ ਕੁਮਾਰ, ਮੰਨਾਰਾ ਚੋਪੜਾ ਤੇ ਨਾਵੇਦ ਨੂੰ ਇਸ ਹਫ਼ਤੇ ਐਲੀਮੀਨੇਸ਼ਨ ਲਈ ਨਾਮਜ਼ਦ ਕੀਤਾ ਗਿਆ ਹੈ।

Add a Comment

Your email address will not be published. Required fields are marked *