ਟੋਰਾਂਟੋ ਏਅਰਪੋਰਟ ਤੋਂ ਪਾਕਿ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ ਲਾਪਤਾ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਦੇ ਇਕ ਫਲਾਈਟ ਅਟੈਂਡੈਂਟ ਦੀ ਟੋਰਾਂਟੋ ਏਅਰਪੋਰਟ ‘ਤੇ ਇਮੀਗ੍ਰੇਸ਼ਨ ਤੋਂ ਬਾਅਦ ਕੈਨੇਡਾ ‘ਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਏਅਰਲਾਈਨ ਦੇ ਪ੍ਰਬੰਧਕਾਂ ਨੇ ਸਟੀਵਰਡ ਏਜਾਜ਼ ਅਲੀ ਸ਼ਾਹ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਕਿ 14 ਅਕਤੂਬਰ ਨੂੰ ਪੀਕੇ-781 ਦੀ ਉਡਾਣ ਵਿੱਚ ਇਸਲਾਮਾਬਾਦ ਤੋਂ ਟੋਰਾਂਟੋ ਲਈ ਉਡਾਣ ਭਰਿਆ ਸੀ।

ਸ਼ਾਹ ਨੇ PK-782 ‘ਤੇ ਇਸਲਾਮਾਬਾਦ ਪਰਤਣਾ ਸੀ, ਪਰ ਫਲਾਈਟ ਦੇ ਸਮੇਂ ਉਹ ਚਾਲਕ ਦਲ ਦਾ ਹਿੱਸਾ ਨਹੀਂ ਸੀ। ਜਦੋਂ ਚਾਲਕ ਦਲ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਬਾਰੇ ਕੋਈ ਨਹੀਂ ਜਾਣਦਾ ਸੀ ਕਿ ਉਹ ਕਿੱਥੇ ਗਏ ਸਨ। ਇਸ ਦੌਰਾਨ ਪੀਆਈਏ ਮੈਨੇਜਮੈਂਟ ਨੇ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ‘ਲਾਪਤਾ’ ਅਮਲੇ ਬਾਰੇ ਵੀ ਸੂਚਿਤ ਕਰ ਦਿੱਤਾ ਹੈ।

Add a Comment

Your email address will not be published. Required fields are marked *