ਬਾਕਸਿੰਗ ਡੇਅ ਮੌਕੇ ਨਿਊਜੀਲੈਂਡ ਵਾਸੀਆਂ ਨੇ ਕੀਤੀਆਂ 6000 ਟ੍ਰਾਂਜੇਕਸ਼ਨਾਂ ਪ੍ਰਤੀ ਮਿੰਟ

ਆਕਲੈਂਡ – ਬੀਤੇ ਸਾਲ ਦੇ ਮੁਕਾਬਲੇ ਭਾਂਵੇ ਨਿਊਜੀਲੈਂਡ ਵਾਸੀਆਂ ਨੇ ਇਸ ਸਾਲ ਘੱਟ ਖ੍ਰੀਦਾਰੀ ਕੀਤੀ ਹੋਏ, ਪਰ ਵਰਲਡਲਾਈਨ ਡਾਟਾ ਅਨੁਸਾਰ ਨਿਊਜੀਲੈਂਡ ਵਾਸੀਆਂ ਨੇ ਬਾਕਸਿੰਗ ਡੇਅ ਮੌਕੇ 6000 ਪ੍ਰਤੀ ਮਿੰਟ ਦੇ ਹਿਸਾਬ ਨਾਲ ਟ੍ਰਾਂਜੇਕਸ਼ਨਾਂ ਕੀਤੀਆਂ ਹਨ। ਬਾਕਸਿੰਗ ਡੇਅ ਮੌਕੇ ਨਿਊਜੀਲੈਂਡ ਭਰ ਵਿੱਚ ਕੁੱਲ $98.3 ਮਿਲੀਅਨ ਦੀ ਖ੍ਰੀਦਾਰੀ ਹੋਈ ਹੈ। ਜੋ ਕਿ 2022 ਦੇ ਮੁਕਾਬਲੇ ਤਾਂ 0.6% ਘੱਟ ਹੈ, ਪਰ 2019 ਦੇ ਮੁਕਾਬਲੇ 2.4% ਜਿਆਦਾ ਹੈ।
ਸਭ ਤੋਂ ਜਿਆਦਾ ਵਿਅਸਤ ਸਮਾਂ 12.34 ਦਾ ਦਰਜ ਹੋਇਆ ਹੈ, ਜਦੋਂ ਕੁੱਲ 6034 ਟ੍ਰਾਂਜੇਕਸ਼ਨਾਂ ਦਰਜ ਕੀਤੀਆਂ ਗਈਆਂ। ਬੀਤੇ ਸਾਲ ਮੁਕਾਬਲੇ ਸਭ ਤੋਂ ਜਿਆਦਾ ਓਟੇਗੋ ਵਾਸੀਆਂ ਨੇ 9.4% ਦੇ ਵਾਧੇ ਨਾਲ ਇਸ ਸਾਲ ਖ੍ਰੀਦਾਰੀ ਕੀਤੀ ਹੈ ਤੇ ਵੈਲਿੰਗਟਨ ਵਿੱਚ 10.8% ਖ੍ਰੀਦਾਰੀ ਦੀ ਕਮੀ ਦੇਖਣ ਨੂੰ ਮਿਲੀ ਹੈ।

Add a Comment

Your email address will not be published. Required fields are marked *