ਗੁਰਬਾਜ਼ ਨੂੰ ਆਈ. ਸੀ. ਸੀ. ਜ਼ਾਬਤੇ ਦੀ ਉਲੰਘਣਾ ਕਰਨ ਲਈ ਤਾੜਨਾ, ਇੱਕ ਡੀਮੈਰਿਟ ਪੁਆਇੰਟ ਵੀ ਜੋੜਿਆ ਗਿਆ

ਨਵੀਂ ਦਿੱਲੀ— ਅਫਗਾਨਿਸਤਾਨ ਦੇ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਇੰਗਲੈਂਡ ਖਿਲਾਫ ਵਿਸ਼ਵ ਕੱਪ ਮੈਚ ‘ਚ ਆਈ. ਸੀ. ਸੀ. ਕੋਡ ਆਫ ਕੰਡਕਟ ਦੇ ਲੈਵਲ 1 ਦੀ ਉਲੰਘਣਾ ਕਰਨ ‘ਤੇ ਤਾੜਨਾ ਕੀਤੀ ਗਈ ਹੈ। ਗੁਰਬਾਜ਼ ਨੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਲਈ ਆਈਸੀਸੀ ਕੋਡ ਆਫ਼ ਕੰਡਕਟ ਦੀ ਧਾਰਾ 2.2 ਦੀ ਉਲੰਘਣਾ ਕੀਤੀ, ਜੋ ਕਿ ਕ੍ਰਿਕਟ ਦੇ ਸਾਜ਼ੋ-ਸਾਮਾਨ, ਜਰਸੀ, ਮੈਦਾਨ ਦੇ ਸਾਮਾਨ ਜਾਂ ਫਿਟਿੰਗਸ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਹੈ।

ਇਸ ਦੇ ਨਾਲ ਹੀ ਗੁਰਬਾਜ਼ ਦੇ ਅਨੁਸ਼ਾਸਨੀ ਰਿਕਾਰਡ ਵਿੱਚ ਇੱਕ ਡੀਮੈਰਿਟ ਪੁਆਇੰਟ ਵੀ ਜੋੜਿਆ ਗਿਆ ਕਿਉਂਕਿ 24 ਮਹੀਨਿਆਂ ਵਿੱਚ ਇਹ ਉਸਦਾ ਪਹਿਲਾ ਅਪਰਾਧ ਹੈ। ਇਹ ਘਟਨਾ ਅਫਗਾਨਿਸਤਾਨ ਦੀ ਪਾਰੀ ਦੇ 19ਵੇਂ ਓਵਰ ‘ਚ ਵਾਪਰੀ ਜਦੋਂ ਗੁਰਬਾਜ਼ ਨੇ ਆਊਟ ਹੋਣ ਤੋਂ ਬਾਅਦ ਆਪਣਾ ਬੱਲਾ ਬਾਊਂਡਰੀ ਲਾਈਨ ਅਤੇ ਕੁਰਸੀ ‘ਤੇ ਮਾਰਿਆ। ਕਿਉਂਕਿ ਗੁਰਬਾਜ਼ ਨੇ ਦੋਸ਼ ਕਬੂਲ ਕਰ ਲਿਆ ਸੀ ਅਤੇ ਆਈ. ਸੀ. ਸੀ. ਏਲੀਟ ਪੈਨਲ ਦੇ ਮੈਚ ਰੈਫਰੀ ਜੇਫ ਕਰੋਵ ਦੁਆਰਾ ਸਜ਼ਾ ਸੁਣਾਈ ਗਈ ਸੀ, ਇਸ ਲਈ ਰਸਮੀ ਸੁਣਵਾਈ ਦੀ ਕੋਈ ਲੋੜ ਨਹੀਂ ਸੀ। ਅਫਗਾਨਿਸਤਾਨ ਨੇ ਉਸ ਮੈਚ ‘ਚ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ।

Add a Comment

Your email address will not be published. Required fields are marked *