ਸਾਊਥ ਦੀਆਂ ਫ਼ਿਲਮਾਂ ’ਚ ਵੱਧ ਨਜ਼ਰ ਆਉਣਗੇ ਸੰਜੇ ਦੱਤ, ਕਿਹਾ- ‘ਸਾਊਥ ’ਚ ਬਹੁਤ ਪਿਆਰ ਅਤੇ ਊਰਜਾ…’

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਸਮੇਂ ਤੋਂ ਸਾਊਥ ਫ਼ਿਲਮਾਂ ’ਚ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰ ਦੀ ਦੂਜੀ ਕੰਨੜ ਫ਼ਿਲਮ ‘ਕੇਡੀ ਦਿ ਡੇਵਿਲ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ’ਚ ਫ਼ਿਲਮ ਦਾ ਹਿੰਦੀ ਟਾਈਟਲ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦੇ ਈਵੈਂਟ ਦੌਰਾਨ ਸੰਜੇ ਨੇ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਾਊਥ ਦੀਆਂ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੇ ਹਨ।

ਸੰਜੇ ਨੇ ਮੀਡੀਆ ਨਾਲ ਗੱਲ ਕਰਦੇ ਦੌਰਾਨ ਕਿਹਾ ਕਿ ‘ਮੈਂ ਕੇ.ਜੀ.ਐੱਫ. ਅਤੇ ਐੱਸ.ਐੱਸ ਰਾਜਾਮੌਲੀ ਸਰ ਨਾਲ ਕੰਮ ਕੀਤਾ ਹੈ। ਮੈਂ ਦੇਖਿਆ ਕਿ ਸਾਊਥ ’ਚ ਬਹੁਤ ਜਨੂੰਨ, ਪਿਆਰ ਅਤੇ ਊਰਜਾ ਨਾਲ ਫ਼ਿਲਮਾਂ ਬਣ ਰਹੀਆਂ ਹਨ।

ਸੰਜੇ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ‘ਹੁਣ ਮੈਂ ਕੇਡੀ ਦਿ ਡੇਵਿਲ ’ਚ ਨਿਰਦੇਸ਼ਕ ਪ੍ਰੇਮ ਨਾਲ ਕੰਮ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਹੋਰ ਸਾਊਥ ਇੰਡੀਅਨ ਫ਼ਿਲਮਾਂ ’ਚ ਕੰਮ ਕਰਨ ਜਾ ਰਿਹਾ ਹਾਂ।’

ਸੰਜੇ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਹਾਲ ਹੀ ’ਚ ਬਾਲੀਵੁੱਡ ਫ਼ਿਲਮ ਸ਼ਮਸ਼ੇਰਾ ’ਚ ਨਜ਼ਰ ਆਏ ਸਨ। ਫ਼ਿਲਮ ਨੂੰ ਬਾਕਸ ਆਫ਼ਿਸ ’ਤੇ ਚੰਗਾ ਰਿਸਪਾਂਸ ਨਹੀਂ ਮਿਲਿਆ ਅਤੇ ਫ਼ਿਲਮ ਫ਼ਲਾਪ ਹੋ ਗਈ। ਹੁਣ ਸੰਜੇ ਫ਼ਿਲਮ ‘ਘੜਚੜੀ’ ’ਚ ਨਜ਼ਰ ਆਉਣਗੇ, ਜਿਸ ’ਚ ਉਨ੍ਹਾਂ ਨਾਲ ਰਵੀਨਾ ਟੰਡਨ, ਪਾਰਥ ਸਮਥਾਨ ਅਤੇ ਖੁਸ਼ਾਲੀ ਕੁਮਾਰ ਮੁੱਖ ਭੂਮਿਕਾ ‘ਚ ਹੋਣਗੇ।

Add a Comment

Your email address will not be published. Required fields are marked *