ਦੱਖਣੀ ਅਫਰੀਕਾ ਨੇ ਅਭਿਆਸ ਮੈਚ ‘ਚ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਬ੍ਰਿਸਬੇਨ : ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਅਤੇ ਰਿਲੇ ਰੂਸੋ (ਅਜੇਤੂ 54) ਦੇ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਸੋਮਵਾਰ ਨੂੰ ਟੀ-20 ਵਿਸ਼ਵ ਕੱਪ 2022 ਦੇ ਇਕਪਾਸੜ ਅਭਿਆਸ ਮੈਚ ਵਿੱਚ ਨਿਊਜ਼ੀਲੈਂਡ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 17.1 ਓਵਰਾਂ ‘ਚ 98 ਦੌੜਾਂ ‘ਤੇ ਆਊਟ ਹੋ ਗਈ। ਦੱਖਣੀ ਅਫਰੀਕਾ ਨੇ 11.2 ਓਵਰਾਂ ਵਿੱਚ 99 ਦੌੜਾਂ ਦਾ ਟੀਚਾ ਹਾਸਲ ਕਰ ਲਿਆ।

ਪ੍ਰੋਟੀਆਜ਼ ਕਪਤਾਨ ਡੇਵਿਡ ਮਿਲਰ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਅਤੇ ਗੇਂਦਬਾਜ਼ਾਂ ਨੇ ਉਸ ਨੂੰ ਨਿਰਾਸ਼ ਨਹੀਂ ਕੀਤਾ। ਕੇਸ਼ਵ ਮਹਾਰਾਜ ਨੇ ਤਿੰਨ ਓਵਰਾਂ ਵਿੱਚ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਵੇਨ ਪਾਰਨੇਲ ਅਤੇ ਤਬਰੇਜ਼ ਸ਼ਮਸੀ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਏਡੇਨ ਮਕਰਰਾਮ ਅਤੇ ਕਗਿਸੋ ਰਬਾਡਾ ਨੇ ਇਕ-ਇਕ ਵਿਕਟ ਲੈ ਕੇ ਕੀਵੀ ਟੀਮ ਨੂੰ 98 ਦੌੜਾਂ ‘ਤੇ ਢੇਰ ਕਰ ਦਿੱਤਾ।

ਦੱਖਣੀ ਅਫਰੀਕਾ ਨੇ ਟੀਚਾ ਹਾਸਲ ਕਰਨ ਦੌਰਾਨ ਰੀਜ਼ਾ ਹੈਂਡਰਿਕਸ (27) ਦਾ ਵਿਕਟ ਗੁਆ ਦਿੱਤਾ। ਰਿਲੇ ਰੂਸੋ ਨੇ 32 ਗੇਂਦਾਂ ‘ਤੇ 9 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 54 ਦੌੜਾਂ ਬਣਾਈਆਂ ਅਤੇ 12ਵੇਂ ਓਵਰ ਦੀ ਦੂਜੀ ਗੇਂਦ ‘ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਏਡਨ ਮਾਰਕਰਮ 12 ਗੇਂਦਾਂ ‘ਤੇ 16 ਦੌੜਾਂ ਬਣਾ ਅਜੇਤੂ ਰਿਹਾ।

Add a Comment

Your email address will not be published. Required fields are marked *