ਕੰਗਨਾ ਰਣੌਤ ਨੇ ਡੈਣ ਕਹਿਣ ਵਾਲਿਆਂ ਦੀ ਲਗਾਈ ਕਲਾਸ

ਅਦਾਕਾਰਾ ਕੰਗਨਾ ਰਣੌਤ ਆਪਣੀਆਂ ਗੱਲਾਂ ਨੂੰ ਰੱਖਣ ਲਈ ਬੇਬਾਕ ਬੋਲਦੀ ਹੈ। ਅਦਾਕਾਰਾ ਨੂੰ ਹਰ ਮੁੱਦੇ ’ਤੇ ਆਵਾਜ਼ ਉਠਾਉਂਦਿਆਂ ਦੇਖਿਆ ਜਾਂਦਾ ਹੈ। ਹਾਲ ਹੀ ’ਚ ਆਪਣੀ ਇੰਸਟਾ ਸਟੋਰੀ  ’ਤੇ ਅਦਾਕਾਰਾ ਨੇ ਆਪਣੇ ਅਤੀਤ ਨਾਲ ਜੁੜੀਆਂ ਕੁਝ ਕੌੜੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਕੰਗਨਾ ਨੇ ਸਾਧਗੁਰੂ ਦੀ ਇਕ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ ਕਿ ‘ਮੈਨੂੰ ਉਹ ਦਿਨ ਯਾਦ ਹਨ ਜਦੋਂ ਇਕ ਸੰਪਾਦਕ ਨੇ ਮੇਰੇ ’ਤੇ ਕਾਲਾ ਜਾਦੂ ਕਰਨ ਦਾ ਦੋਸ਼ ਲਗਾਇਆ ਸੀ।’

ਕੰਗਨਾ ਰਣੌਤ ਨੇ ਆਪਣੇ ਵੀਡੀਓ ਦੇ ਨਾਲ ਕੈਪਸ਼ਨ ’ਚ ਲਿਖਿਆ ਕਿ ‘200 ਸਾਲ ਪਹਿਲਾਂ ਜੇਕਰ ਤੁਹਾਡੇ ਕੋਲ ਸੁਪਰ ਪਾਵਰ ਹੁੰਦੀ ਤਾਂ ਤੁਹਾਨੂੰ ਡੈਣ ਕਹਿ ਕੇ ਜ਼ਿੰਦਾ ਸਾੜ ਦਿੱਤਾ ਜਾਂਦਾ। ਮੈਨੂੰ ਡੈਣ ਵੀ ਕਿਹਾ ਜਾਂਦਾ ਸੀ ਪਰ ਮੈਂ ਆਪਣੇ ਆਪ ਨੂੰ ਸੜਨ ਨਹੀਂ ਦਿੱਤਾ।’

ਇਸ ਤੋਂ ਬਾਅਦ ਕੰਗਨਾ ਨੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ। ਜਿਸ ’ਚ ਉਸ ਨੇ ਲਿਖਿਆ ਕਿ ‘ਸਾਲ 2016 ’ਚ ਇਕ ਅਖ਼ਬਾਰ ਐਡੀਟਰ ਨੇ ਲਿਖਿਆ ਸੀ ਕਿ ਮੈਂ ਸਫ਼ਲਤਾ ਹਾਸਲ ਕਰਨ ਲਈ ਕਾਲੇ ਜਾਦੂ ਦਾ ਸਹਾਰਾ ਲਿਆ ਅਤੇ ਮੈਂ ਲੱਡੂ ’ਚ ਆਪਣਾ ਪੀਰੀਅਡ ਖੂਨ ਮਿਲਾ ਕੇ ਦੀਵਾਲੀ ਦੇ ਤੋਹਫ਼ੇ ਵਜੋਂ ਵੰਡਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਸੰਸਥਾ ਅਜਿਹੀ ਔਰਤ ਨੂੰ ਸਿਖ਼ਰ ’ਤੇ ਕਿਵੇਂ ਰੱਖ ਸਕਦੀ ਹੈ?

ਕੰਗਨਾ ਅੱਗੇ  ਲਿਖਿਆ ਕਿ ‘ਲੋਕਾਂ ਨੇ ਮੇਰੀ ਸਫ਼ਲਤਾ ਨੂੰ ਕਾਲੇ ਜਾਦੂ ਦਾ ਨਾਂ ਦਿੱਤਾ ਹੈ। ਉਹ ਇਹ ਹਜ਼ਮ ਨਹੀਂ ਕਰ ਸਕਿਆ ਕਿ ਕੋਈ ਫ਼ਿਲਮੀ ਪਿਛੋਕੜ, ਕੋਈ ਏਜੰਸੀ, ਕੋਈ ਬੁਆਏਫ੍ਰੈਂਡ ਨਾ ਹੋਣ ਦੇ ਬਾਵਜੂਦ ਇਕ ਕੁੜੀ ਕਿਵੇਂ ਸਿਖ਼ਰ ’ਤੇ ਹੈ। ਇਸ ਲਈ ਸਾਰਿਆਂ ਨੇ ਮਿਲ ਕੇ ਇਸ ਨੂੰ ‘ਕਾਲਾ ਜਾਦੂ’ ਦਾ ਨਾਂ ਦਿੱਤਾ। ਤੁਹਾਨੂੰ ਯਾਦ ਕਰਾਓ ਕਿ ਸ਼ੇਖਰ ਸੁਮਨ ਦੇ ਬੇਟੇ ਅਤੇ ਅਭਿਨੇਤਾ ਅਧਿਆਣ ਸੁਮਨ ਨੇ ਵੀ ਕੰਗਨਾ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ।

Add a Comment

Your email address will not be published. Required fields are marked *