ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ – ਰੁਪਿੰਦਰ ਹਾਂਡਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਰੁਪਿੰਦਰ ਅਕਸਰ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਇਨਸਾਫ ਦੀ ਮੰਗ ਵੀ ਸੋਸ਼ਲ ਮੀਡੀਆ ’ਤੇ ਕਰਦੀ ਹੈ। ਕੁਝ ਘੰਟੇ ਪਹਿਲਾਂ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੀਆਂ ਤਸਵੀਰਾਂ ਰੁਪਿੰਦਰ ਹਾਂਡਾ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝੀਆਂ ਕੀਤੀਆਂ ਹਨ।

PunjabKesari

ਪਹਿਲੀ ਤਸਵੀਰ ਰੁਪਿੰਦਰ ਹਾਂਡਾ ਦੀ ਸਿੱਧੂ ਮੂਸੇ ਵਾਲਾ ਦੀ ਮਾਤਾ ਨਾਲ ਹੈ। ਦੂਜੀ ਤਸਵੀਰ ’ਚ ਰੁਪਿੰਦਰ ਹਾਂਡਾ ਸਿੱਧੂ ਦੀ ਮਾਤਾ ਨੂੰ ਗਲੇ ਮਿਲਦੀ ਨਜ਼ਰ ਆ ਰਹੀ ਹੈ ਤੇ ਸਿੱਧੂ ਦੇ ਪਿਤਾ ਕੋਲ ਹੱਥ ਜੋੜ ਕੇ ਖੜ੍ਹੇ ਹਨ।

ਆਖਰੀ ਤਸਵੀਰ ’ਚ ਰੁਪਿੰਦਰ ਹਾਂਡਾ ਸਿੱਧੂ ਦੀ ਮਾਤਾ ਨਾਲ ਹਵੇਲੀ ਦੇ ਅੰਦਰ ਖੜ੍ਹੀ ਹੈ। ਰੁਪਿੰਦਰ ਹਾਂਡਾ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਇਨਸਾਫ ਲਈ ਕੈਂਡਲ ਮਾਰਚਾਂ ’ਚ ਸ਼ਮੂਲੀਅਤ ਕਰਦੀ ਵੀ ਨਜ਼ਰ ਆਉਂਦੀ ਹੈ ਤੇ ਬਾਕੀ ਕਲਾਕਾਰਾਂ ਨੂੰ ਵੀ ਸਿੱਧੂ ਲਈ ਆਵਾਜ਼ ਚੁੱਕਣ ਦੀ ਗੱਲ ਕਰਦੀ ਹੈ।

Add a Comment

Your email address will not be published. Required fields are marked *