ਰਣਬੀਰ ਕਪੂਰ ਨੇ ‘ਰਾਮਾਇਣ’ ਲਈ ਛੱਡੀ ਸ਼ਰਾਬ ਤੇ ਮਾਸਾਹਾਰੀ ਭੋਜਨ

ਮੁੰਬਈ – ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਨੀਮਲ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਹਾਲ ਹੀ ’ਚ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਸ ਦੀ ਤਾਰੀਫ਼ ਕਰ ਰਿਹਾ ਹੈ ਪਰ ਇਸ ਦੌਰਾਨ ਰਣਬੀਰ ਆਪਣੀ ਇਕ ਹੋਰ ਮੋਸਟ ਅਵੇਟਿਡ ਫ਼ਿਲਮ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਇਹ ਫ਼ਿਲਮ ਕੋਈ ਹੋਰ ਨਹੀਂ, ਸਗੋਂ ‘ਰਾਮਾਇਣ’ ਹੈ। ਰਣਬੀਰ ਇਸ ਫ਼ਿਲਮ ’ਚ ਰਾਮ ਦੀ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ, ਜਿਸ ਲਈ ਉਹ ਸਖ਼ਤ ਮਿਹਨਤ ਕਰ ਰਹੇ ਹਨ। ਰਾਮ ਦੇ ਕਿਰਦਾਰ ’ਚ ਆਉਣ ਲਈ ਉਹ ਕਈ ਚੀਜ਼ਾਂ ਦੀ ਕੁਰਬਾਨੀ ਵੀ ਦੇ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਫ਼ਿਲਮ ਲਈ ਆਪਣਾ ਲਾਈਫਸਟਾਈਲ ਬਦਲ ਰਹੇ ਹਨ। ਰਾਮ ਦੀ ਤਰ੍ਹਾਂ ਸ਼ੁੱਧ ਬਣਨ ਲਈ ਅਦਾਕਾਰ ਨੇ ਸ਼ਰਾਬ ਤੇ ਮਾਸਾਹਾਰੀ ਭੋਜਨ ਛੱਡਣ ਦਾ ਫ਼ੈਸਲਾ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੱਕ ਰਣਬੀਰ ਸ਼ਰਾਬ ਤੇ ਮਾਸਾਹਾਰੀ ਭੋਜਨ ਤੋਂ ਪੂਰੀ ਤਰ੍ਹਾਂ ਦੂਰ ਰਹਿ ਚੁੱਕੇ ਹੋਣਗੇ। ਇਸ ਤੋਂ ਇਲਾਵਾ ਉਹ ਲੇਟ ਨਾਈਟ ਪਾਰਟੀ ਵੀ ਨਹੀਂ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਅਗਲੇ ਸਾਲ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਇਸ ਫ਼ਿਲਮ ’ਚ ਦੱਖਣੀ ਅਦਾਕਾਰਾ ਸਾਈਂ ਪੱਲਵੀ ਵੀ ਨਜ਼ਰ ਆਵੇਗੀ। ਉਹ ਫ਼ਿਲਮ ’ਚ ਸੀਤਾ ਦਾ ਕਿਰਦਾਰ ਨਿਭਾਅ ਸਕਦੀ ਹੈ। ਫ਼ਿਲਮ ਦੀ ਸ਼ੂਟਿੰਗ ਅਗਸਤ 2024 ਤੱਕ ਪੂਰੀ ਹੋ ਜਾਵੇਗੀ। ਆਸਕਰ ਜੇਤੂ ਕੰਪਨੀ DNEG ਫ਼ਿਲਮ ਲਈ VFX ਬਣਾਉਣ ਜਾ ਰਹੀ ਹੈ। ਹਾਲਾਂਕਿ ‘ਰਾਮਾਇਣ’ ਫ਼ਿਲਮ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Add a Comment

Your email address will not be published. Required fields are marked *