ਅਖਿਲੇਸ਼ ਯਾਦਵ ਨੇ ਨਮ ਅੱਖਾਂ ਨਾਲ ਗੰਗਾ ’ਚ ਵਿਸਰਜਿਤ ਕੀਤੀਆਂ ਪਿਤਾ ਮੁਲਾਇਮ ਦੀਆਂ ਅਸਥੀਆਂ

ਹਰਿਦੁਆਰ- ਅਖਿਲੇਸ਼ ਯਾਦਵ ਨੇ ਅੱਜ ਪਿਤਾ ਮੁਲਾਇਮ ਸਿੰਘ ਯਾਦਵ ਦੀਆਂ ਅਸਥੀਆਂ ਗੰਗਾ ’ਚ ਵਿਸਰਜਿਤ ਕਰ ਦਿੱਤੀਆਂ। ਅਖਿਲੇਸ਼ ਅੱਜ ਆਪਣੇ ਪਰਿਵਾਰ ਨਾਲ ਸੈਫਈ ਤੋਂ ਨਿੱਜੀ ਜਹਾਜ਼ ਰਾਹੀਂ ਹਰਿਦੁਆਰ ਪਹੁੰਚੇ। ਇਸ ਦੌਰਾਨ ਅਖਿਲੇਸ਼ ਨਾਲ ਉਨ੍ਹਾਂ ਦੀ ਪਤਨੀ ਡਿੰਪਲ, ਚਾਚਾ ਸ਼ਿਵਪਾਲ ਯਾਦਵ, ਆਦਿੱਤਿਆ ਯਾਦਵ, ਧਰਮਿੰਦਰ ਯਾਦਵ, ਅਨੁਰਾਗ ਯਾਦਵ, ਤੇਜ ਪ੍ਰਤਾਪ ਯਾਦਵ ਅਤੇ ਹੋਰ ਮੈਂਬਰ ਮੌਜੂਦ ਰਹੇ। ਅਖਿਲੇਸ਼ ਨੇ ਹਿੰਦੂ ਰੀਤੀ-ਰਿਵਾਜ ਨਾਲ ਪਿਤਾ ਦੀਆਂ ਅਸਥੀਆਂ ਨੂੰ ਗੰਗਾ ’ਚ ਵਿਸਰਜਿਤ ਕੀਤਾ।

ਦੱਸ ਦੇਈਏ ਕਿ ਨੇਤਾਜੀ ਮੁਲਾਇਮ ਸਿੰਘ ਦੇ ਦਾਹ ਸੰਸਕਾਰ ਵਾਲੀ ਥਾਂ ਤੋਂ ਅਖਿਲੇਸ਼ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਸਥੀਆਂ ਨੂੰ ਕਲਸ਼ ’ਚ ਭਰਿਆ ਸੀ। ਅਖਿਲੇਸ਼ ਨੇ ਪਿਤਾ ਦੀਆਂ ਸਾਰੀਆਂ ਅੰਤਿਮ ਰਸਮਾਂ ਨੂੰ  ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਪੂਰਾ ਕੀਤਾ। 

ਗੰਗਾ ਤੱਟ ’ਤੇ ਪੂਜਾ ਦੌਰਾਨ ਆਪਸੀ ਤਣਾਅ ਮਿਟਾ ਕੇ ਪੂਰਾ ਯਾਦਵ ਕੁਨਬਾ ਇਕੱਠਾ ਦਿੱਸਿਆ। ਇਸ ਦੌਰਾਨ ਅਖਿਲੇਸ਼ ਤੋਂ ਲੈ ਕੇ ਸ਼ਿਵਪਾਲ ਯਾਦਵ, ਹਰ ਕੋਈ ਭਾਵੁਕ ਨਜ਼ਰ ਆਇਆ। ਪੂਜਾ ਦੌਰਾਨ ਕਈ ਵਾਰ ਅਖਿਲੇਸ਼ ਦੀਆਂ ਅੱਖਾਂ ਨਮ ਦਿੱਸੀਆਂ।

PunjabKesari

ਦੱਸ ਦੇਈਏ ਕਿ ਮੁਲਾਇਮ ਸਿੰਘ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਹੇ ਸਨ। ਮੁਲਾਇਮ ਸਿੰਘ ਦਾ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ 10 ਅਕਤੂਬਰ ਨੂੰ ਸਵੇਰੇ ਦਿਹਾਂਤ ਹੋ ਗਿਆ ਸੀ। ਅਗਲੇ ਦਿਨ ਮੁਲਾਇਮ ਦਾ ਜੱਦੀ ਪਿੰਡ ਸੈਫਈ ’ਚ ਅੰਤਿਮ ਸੰਸਕਾਰ ਕੀਤਾ ਗਿਆ ਸੀ। ਮੁਲਾਇਮ ਸਿੰਘ ਯਾਦਵ 82 ਸਾਲ ਦੇ ਸਨ। ਮੇਦਾਂਤਾ ਹਸਪਤਾਲ ’ਚ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਮੁਲਾਇਮ ਦੇ ਪੁੱਤਰ ਅਖਿਲੇਸ਼ ਨੇ ਉਨ੍ਹਾਂ ਨੂੰ ਅਗਨੀ ਦਿੱਤੀ ਸੀ।

Add a Comment

Your email address will not be published. Required fields are marked *