ਅਹਿਮਦਾਬਾਦ : ਫਿਲਮ ‘ਪਠਾਨ’ ਖ਼ਿਲਾਫ਼ ਬਜਰੰਗ ਦਲ ਦਾ ਹੰਗਾਮਾ, ਪਾੜੇ ਸ਼ਾਹਰੁਖ ਖਾਨ ਦੇ ਪੋਸਟਰ

ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣੀ ਹੈ ਪਰ ਪਠਾਨ ਦੇ ਰਿਲੀਜ਼ ਹੋਣ ਤੋਂ ਪਹਿਲਾਂ ਅਹਿਮਦਾਬਾਦ ‘ਚ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਮਾਲ ‘ਚ ਹੰਗਾਮਾ ਹੋ ਗਿਆ ਹੈ। ਬਜਰੰਗ ਦਲ ਦੇ ਵਰਕਰਾਂ ਨੇ ਮਾਲ ‘ਚ ਆ ਕੇ ਥੀਏਟਰ ‘ਚ ਹੰਗਾਮਾ ਕਰ ਦਿੱਤਾ। ਅਹਿਮਦਾਬਾਦ ਵਿੱਚ ਵਸਤਰਪੁਰ ਝੀਲ ਨੇੜੇ ਅਲਫ਼ਾ ਵਨ ਮਾਲ ਵਿੱਚ ਬਜਰੰਗ ਦਲ ਦੇ ਕਾਰਕੁਨਾਂ ਫਿਲਮ ਪਠਾਨ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸ਼ਾਹਰੁਖ ਖਾਨ ਅਤੇ ਹੋਰ ਸਟਾਰ ਕਾਸਟ ਦੀਆਂ ਤਸਵੀਰਾਂ ਨੂੰ ਨੁਕਸਾਨ ਪਹੁੰਚਾਇਆ। ਦੂਜੇ ਪਾਸੇ ਜੇਕਰ ਇਹ ਫਿਲਮ ਦੇ ਰਿਲੀਜ਼ ਹੋਣ ‘ਤੇ ਹੋਰ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ 12 ਦਸੰਬਰ ਨੂੰ ਪਠਾਨ ਫਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਰਿਲੀਜ਼ ਹੋਇਆ ਸੀ। ਇਸ ਗੀਤ ‘ਚ ਦੀਪਿਕਾ ਪਾਦੂਕੋਣ ਦੀ ਭਗਵਾ ਬਿਕਨੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਕਈ ਸੰਸਥਾਵਾਂ ਦਾ ਕਹਿਣਾ ਹੈ ਕਿ ਭਗਵਾ ਰੰਗ ਆਸਥਾ ਦਾ ਪ੍ਰਤੀਕ ਹੈ। ਦੀਪਿਕਾ ਪਾਦੁਕੋਣ ਨੇ ਭਗਵਾ ਬਿਕਨੀ ਪਹਿਨ ਕੇ ਵਿਸ਼ਵਾਸ ਦਾ ਅਪਮਾਨ ਕੀਤਾ ਹੈ। ਬੇਸ਼ਰਮ ਰੰਗ ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਕਈ ਥਾਵਾਂ ‘ਤੇ ਪਠਾਨ ਦੇ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਹਾਲਾਂਕਿ ਹਾਲ ਹੀ ‘ਚ ਸੈਂਸਰ ਬੋਰਡ ਨੇ ਪਠਾਨ ਫਿਲਮ ‘ਚ ਬਦਲਾਅ ਦੇ ਹੁਕਮ ਦਿੱਤੇ ਹਨ।

Add a Comment

Your email address will not be published. Required fields are marked *