ਸਵ: ਗਾਇਕ ਰਾਜ ਬਰਾੜ ਦੀ ਯਾਦ ਵਿੱਚ 31 ਨੂੰ ਪਾਠ ਦੇ ਭੋਗ-ਮੱਲਕੇ

ਸਮਾਲਰ-: ਪੰਜਾਬ ਦੇ ਨਾਮਵਰ ਗਇਕ ਰਾਜ ਬਰਾੜ ਜੀ ਆਪਣੇ ਸਮੇਂ ਦੇ ਉੱਘੇ ਕਲਾਕਾਰਾਂ ਵਿੱਚੋਂ ਸਨ। ਜਿਨ੍ਹਾਂ ਦੀ ਮਿੱਠੀ ਆਵਾਜ ਅਤੇ ਗਾਉਣ ਦੇ ਅੰਦਾਜ ਦਰਸ਼ਕਾਂ ਨੂੰ ਮੋਹ ਲਿਆ ਸੀ। ਅੱਜ ਵੀ ਰਾਜ ਬਰਾੜ ਜੀ ਦੇ ਸੰਗੀਤ ਸੁਣ ਕੇ ਲੋਕ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ। ਪੰਜਾਬੀ ਦੇ ਨਾਮਵਰ ਗਾਇਕ,ਅਦਾਕਾਰ,ਗੀਤਕਾਰ ਤੇ ਸਾਰਿਆਂ ਦੇ ਪਿਆਰੇ ਸਵ: ਰਾਜ ਬਰਾੜ ਦੀ ਯਾਦ ਵਿੱਚ ਸੇਖਾ ਕਲਾਂ ਸੜਕ ਤੇ ਸਥਿਤ ਸਮਾਧ ਬਾਬਾ ਘਮੰਡ ਦਾਸ ਪਿੰਡ ਮੱਲਕੇ (ਮੋਗਾ) ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਗਏ ਹਨ। ਜਿਹਨਾਂ ਦੇ ਭੋਗ 31 ਦਸੰਬਰ ਦਿਨ ਸ਼ਨੀਵਾਰ ਨੂੰ ਪੈਣਗੇ ਅਤੇ ਨਾਲ ਹੀ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੈਂਪ ਲਾਏ ਜਾਣਗੇ। ਸਮੂਹ ਨਗਰ ਨਿਵਾਸੀਆਂ ਅਤੇ ਰਾਜ ਬਰਾੜ ਨੂੰ ਚਾਹੁੰਣ ਵਾਲਿਆਂ ਨੂੰ ਬੇਨਤੀ ਹੈ ਕਿ ਆਪ ਸਭ ਨੇ ਅਰਦਾਸ ਵਿੱਚ ਸ਼ਾਮਲ ਹੋਣਾ ਅਤੇ ਲੋੜਵੰਦਾਂ ਨੇ ਡਾਕਟਰਾਂ ਦੀਆਂ ਸੇਵਾਵਾਂ ਹਾਸਿਲ ਕਰਨੀਆਂ। ਆਈ ਹੋਈ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

Add a Comment

Your email address will not be published. Required fields are marked *